ਲੁਧਿਆਣਾ : ਪਤੰਗ ਉਡਾਉਂਦਾ ਲੜਕਾ ਦੂਜੀ ਮੰਜ਼ਿਲ ਤੋਂ ਡਿੱਗਾ, ਪੈਰ ‘ਚ ਫਸੀ ਚਾਈਨਾ ਡੋਰ, ਹਾਲਤ ਨਾਜ਼ੁਕ

0
435

ਲੁਧਿਆਣਾ, ਖੰਨਾ | ਇਥੇ ਪਤੰਗ ਉਡਾ ਰਿਹਾ ਲੜਕਾ ਦੂਜੀ ਮੰਜ਼ਿਲ ਤੋਂ ਡਿੱਗ ਗਿਆ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਾਲਤ ਗੰਭੀਰ ਹੋਣ ਕਰਕੇ ਖੰਨਾ ਦੇ ਟਰਾਮਾ ਸੈਂਟਰ ਭਰਤੀ ਕਰਾਇਆ ਗਿਆ, ਜਿਥੇ ਉਸ ਦਾ ਸੀਟੀ ਸਕੈਨ ਕਰਵਾਇਆ ਜਾ ਰਿਹਾ ਹੈ ਤੇ ਹਾਲਤ ਨਾਜ਼ੁਕ ਬਣੀ ਹੋਈ ਹੈ। ਸਿਰ ਵਿਚ ਬਹੁਤ ਸੱਟਾਂ ਲੱਗੀਆਂ ਹਨ। ਦੱਸ ਦਈਏ ਕਿ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਹਾਦਸਾ ਵਾਪਰਿਆ ਹੈ।

ਮਾਂ ਪੁੱਤ ਦੀ ਸਲਾਮਤੀ ਦੀਆਂ ਰੱਬ ਕੋਲ ਵਾਰ-ਵਾਰ ਕਰ ਰਹੀ ਫਰਿਆਦ ਕਿ ਮੇਰਾ ਬੱਚਾ ਜਲਦ ਤੋਂ ਜਲਦ ਠੀਕ ਹੋ ਜਾਵੇ। ਘਟਨਾ ਦਾ ਪਤਾ ਚਲਦੇ ਹੀ ਲੜਕੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਵੇਖੋ ਵੀਡੀਓ