ਵੱਡੀ ਖ਼ਬਰ : ਦਿੱਲੀ ਦੇ ਨਿਜ਼ਾਮੂਦੀਨ ਖੇਤਰ ‘ਚ 11 ਲੋਕ ਕੋਰੋਨਾ ਪਾਜ਼ੀਟਿਵ,700 ਕੀਤੇ ਕਵਾਰੰਟਾਇੰਨ, 300 ‘ਚ ਦਿਸੇ ਕੋਰੋਨਾ ਦੇ ਲੱਛਣ

0
1448

ਇਕ ਸਮਾਗਮ ਦੌਰਾਨ ਨਿਜ਼ਾਮੂੁਦੀਨ ਖੇਤਰ ‘ਚ ਹੋਇਆ ਸੀ 1500 ਲੋਕਾਂ ਦਾ ਇਕੱਠ

ਨਵੀਂ ਦਿੱਲੀ . ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਇਕ ਸਮਾਗਮ ਦੌਰਾਨ 1500 ਦੇ ਕਰੀਬ ਲੋਕਾਂ ਦਾ ਇਕੱਠ ਹੋਇਆ ਜਿਸ ਵਿਚ 11 ਲੋਕਾਂ ਨੂੰ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋ ਗਈ ਹੈ ਤੇ 700 ਲੋਕਾਂ ਨੂੰ ਕੁਵਾਰੰਟਾਇੰਨ ਕੀਤਾ ਗਿਆ ਹੈ। ਬਾਅਦ ਵਿਚ ਡਾਕਟਰਾਂ ਦੀ ਵੱਡੀ ਟੀਮ ਨੂੰ ਬੁਲਾਇਆ ਗਿਆ। ਨਿਜ਼ਾਮੂਦੀਨ ਮਰਕਜ਼ ਦੇ ਬੁਲਾਰੇ ਡਾ. ਮੁਹੰਮਦ ਸ਼ੋਇਬ ਨੇ ਕਿਹਾ ਕਿ ਕੱਲ੍ਹ ਅਸੀਂ ਪ੍ਰਸ਼ਾਸਨ ਨੂੰ ਨਾਂਵਾਂ ਦੀ ਸੂਚੀ ਸੌਂਪ ਦਿੱਤੀ ਸੀ ਜਿਸ ਨੂੰ ਜ਼ੁਕਾਮ ਅਤੇ ਬੁਖਾਰ ਸੀ। ਉਨ੍ਹਾਂ ਚੋਂ ਕੁਝ ਨੂੰ ਉਮਰ ਤੇ ਟ੍ਰੈਵਲ ਹਿਸਟ੍ਰੀ ਦੇ ਅਧਾਰ ‘ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ-

ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਲਗਭਗ 1500, 1600 ਲੋਕ ਹਨ, 1033 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਵਿਚੋਂ 334 ਲੋਕਾਂ ਨੂੰ ਹਸਪਤਾਲ ਅਤੇ 700 ਵਿਅਕਤੀਆਂ ਨੂੰ ਕੁਆਰੰਟੀਨ ਸੈਂਟਰ ਭੇਜਿਆ ਗਿਆ ਹੈ, ਮਾਰਕਾਜ਼ ਵਿੱਚ ਸਕ੍ਰੀਨਿੰਗ ਚੱਲ ਰਹੀ ਹੈ 24 ਵਿਅਕਤੀ ਸਕਾਰਾਤਮਕ ਪਾਏ ਗਏ ਹਨ।

ਦਿੱਲੀ ਸਰਕਾਰ ਨੇ ਇਨ੍ਹਾਂ ਲੋਕਾਂ ਖਿਲਾਫ਼ ਐਫਆਈਆਰ ਦਰਜ ਕਰਨ ਦੇ ਦਿੱਤੇ ਨਿਰਦੇਸ਼

ਉਹ ਜਿਹੜੇ ਆਯੋਜਕ ਹਨ ਨੇ ਬਹੁਤ ਗੰਭੀਰ ਜੁਰਮ ਕੀਤਾ ਹੈ, ਤਬਾਹੀ ਅਤੇ ਮਹਾਂਮਾਰੀ ਬਿਮਾਰੀ ਐਕਟ ਸਾਰੇ ਦੇਸ਼ ਅਤੇ ਦਿੱਲੀ ਵਿੱਚ ਲਾਗੂ ਸੀ। ਮੈਂ ਖ਼ੁਦ LG ਨੂੰ ਇੱਕ ਪੱਤਰ ਲਿਖਿਆ ਹੈ ਤਾਂ ਜੋ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ। ਦਿੱਲੀ ਸਰਕਾਰ ਨੇ ਇਨ੍ਹਾਂ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।