ਨਵੀਂ ਦਿੱਲੀ। ਪੈਰੋਲ ਉਤੇ ਬਾਹਰ ਆਏ ਰਾਮ ਰਹੀਮ ਵਲੋਂ ਆਪਣੇ ਗੁਰੂ ਸ਼ਾਹ ਸਤਨਾਮ ਜੀ ਦੇ ਜਨਮ ਦਿਨ ਮੌਕੇ ਤਲਵਾਰ ਨਾਲ ਕੇਕ ਕੱਟਣ ਉਤੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸਵਾਲ ਚੁੱਕੇ ਹਨ।
ਉਸਨੇ ਕਿਹਾ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਮਹਾਨ ਸੂਰਮਿਆਂ ਵਲੋਂ ਤਲਵਾਰ ਨਾਲ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕੀਤੀ ਜਾਂਦੀ ਸੀ ਪਰ ਹੁਣ ਕਿਹੋ ਜਿਹਾ ਸਮਾਂ ਆ ਗਿਆ ਹੈ ਕਿ ਇਕ ਬਲਾਤਕਾਰੀ ਬਾਬਾ ਤਲਵਾਰ ਨਾਲ ਕੇਕ ਕੱਟ ਕੇ ਜਸ਼ਨ ਮਨਾ ਰਿਹਾ ਹੈ।
ਸਵਾਤੀਮਾਲ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਦੇਖੋ ਖੱਟੜ ਜੀ, ਜਿਸ ਬਲਾਤਕਾਰੀ ਨੂੰ ਤੁਸੀਂ ਖੁੱਲ੍ਹਾ ਛੱਡ ਦਿੱਤਾ ਹੈ, ਉਹ ਕਿਵੇਂ ਸਿਸਟਮ ਦੇ ਮੂੰਹ ਉਤੇ ਚਪੇੜ ਮਾਰ ਰਿਹਾ ਹੈ। ਤਲਵਾਰ ਨਾਲ ਕਿਸੇ ਸਮੇਂ ਮਹਾਨ ਯੋਧਿਆਂ ਵਲੋਂ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕੀਤੀ ਜਾਂਦੀ ਸੀ, ਉਥੇ ਹੀ ਹੁਣ ਤਲਵਾਰ ਨਾਲ ਇਕ ਬਲਾਤਕਾਰੀ ਕੇਕ ਕੱਟ ਕੇ ਜਸ਼ਨ ਮਨਾ ਰਿਹਾ ਹੈ। ਅਜਿਹੇ ਵਿਚ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ ਪਰ ਐਥੇ ਤਾਂ ਸਾਰੀ ਸਰਕਾਰ ਹੀ ਪੈਰਾਂ ਵਿਚ ਪਈ ਹੈ।