ਅੰਮ੍ਰਿਤਸਰ | ਭਾਰਤ-ਪਾਕਿ ਸਰਹੱਦ ‘ਤੇ ਸਥਿਤ ਅਜਨਾਲਾ ਇਲਾਕੇ ‘ਚ ਛਾਪੇਮਾਰੀ ਕਰਨ ਗਈ STF ਟੀਮ ‘ਤੇ ਤਸਕਰਾਂ ਨੇ ਫਾਇਰਿੰਗ ਕਰ ਦਿੱਤੀ। ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ। ਤਸਕਰਾਂ ਵੱਲੋਂ ਕੀਤੇ 7 ਰਾਊਂਡ ਫਾਇਰਾਂ ਦੇ ਜਵਾਬ ‘ਚ ਪੁਲਿਸ ਨੇ 5 ਰਾਊਂਡ ਫਾਇਰ ਕੀਤੇ ਜੋ ਆਰੋਪੀਆਂ ਦੀ ਕਾਰ ਦੇ ਟਾਇਰ ਵਿਚ ਜਾ ਵੱਜੀ ਅਤੇ ਕਾਰ ਪੰਕਚਰ ਹੋ ਗਈ।
ਪੁਲਿਸ ਨੇ ਸੋਨੂੰ ਮਸੀਹ ਵਾਸੀ ਖਾਨਪੁਰ ਨੂੰ ਕਾਬੂ ਕੀਤਾ। ਉਸ ਦੇ ਕਬਜ਼ੇ ‘ਚੋਂ 1 ਕਿਲੋ ਹੈਰੋਇਨ, ਪਿਸਤੌਲ ਅਤੇ ਕਾਰ ਬਰਾਮਦ ਹੋਈ ਹੈ ਜਦਕਿ ਕਾਰ ‘ਚ ਸਵਾਰ ਦੋ ਹੋਰ ਤਸਕਰ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ। ਪੁਲਿਸ ਨੇ ਹੈਰੋਇਨ ਦੀ ਤਸਕਰੀ ਕਰਨ ਦੇ ਆਰੋਪ ਲਗਾਏ ਅਤੇ ਗੋਲੀ ਚਲਾਉਣ ਦੇ ਆਰੋਪ ‘ਚ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ।