ਮੁਕੇਰੀਆਂ ‘ਚ ਨਿੱਜੀ ਬੱਸ ਦਰੱਖਤ ਨਾਲ ਟਕਰਾਈ, ਕਈ ਸਵਾਰੀਆਂ ਦੇ ਲੱਗੀਆਂ ਗੰਭੀਰ ਸੱਟਾਂ, ਹਸਪਤਾਲ ਦਾਖਲ

0
1185

ਹੁਸ਼ਿਆਰਪੁਰ। ਸੋਮਵਾਰ ਸਵੇਰੇ ਕਰੀਬ 1 ਵਜੇ ਤਲਵਾੜਾ ਦੇ ਨੇੜੇ ਪੈਂਦੇ ਅੱਡਾ ਚੀਰ ਦਾ ਖੂਹ ਕੋਲ ਖਾਲਸਾ ਕੰਪਨੀ ਦੀ ਬਸ ਨੰਬਰ – ਪੀਬੀ 07 ਏਸੀ 7997 ਜੋ ਤਲਵਾੜਾ ਤੋਂ ਦਸੂਹਾ ਜਾ ਰਹੀ ਸੀ, ਜਦੋਂ ਇਹ ਬੱਸ ਚੀਰ ਦਾ ਖੂਹ ਦੇ ਨੇੜੇ ਪੁੱਜੀ ਤਾ ਬੇਕਾਬੂ ਹੋ ਕੇ ਸੜਕ ਕੰਢੇ ਲੱਗੇ ਦਰੱਖਤ ਵਿੱਚ ਜਾ ਟਕਰਾਈ।

ਹਾਦਸੇ ਕਾਰਨ ਬੱਸ ਵਿੱਚ ਬੈਠੀਆਂ ਸਵਾਰੀਆਂ ਦੇ ਨਾਲ ਨਾਲ ਡਰਾਈਵਰ ਤੇ ਕੰਡਕਟਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਹਾਦਸੇ ਵਿੱਚ ਲਗਭਗ 10 ਬੁਰੀ ਤਰ੍ਹਾਂ ਫ਼ੱਟੜ ਹੋਏ ਲੋਕਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਿਲ ਹਸਪਤਾਲ ਮੁਕੇਰੀਆਂ ਵਿਖੇ ਪਹੁੰਚਾਇਆ ਗਿਆ।

ਹਾਦਸੇ ਦਾ ਕਾਰਨ ਬੱਸ ਵਿੱਚ ਹੋਈ ਕਿਸੇ ਤਰ੍ਹਾਂ ਦੀ ਖਰਾਬੀ ਨੂੰ ਦੱਸਿਆ ਜਾ ਰਿਹਾ ਹੈ।

ਤਲਵਾੜਾ ਪੁਲਿਸ ਨੇ ਮੋਕੌ ‘ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਦੱਸਣ ਯੋਗ ਹੈ ਕੀ ਉਪਰੋਕਤ ਕੰਪਨੀ ਦੀਆਂ ਬੱਸਾਂ ਜੋ ਪਹਿਲਾਂ ਵੀ ਲੋਕਾਂ ਦੀਆਂ ਅਣਮੁੱਲੀਆਂ ਜਾਨਾਂ ਨਾਲ ਖਿਲਵਾੜ ਕਰ ਚੁਕਿਆ ਹਨ।