ਕੈਨੇਡਾ | ਵਿਦੇਸ਼ ਦੀ ਧਰਤੀ ਤੋਂ ਇਕ ਹੋਰ ਭਾਰਤੀ ਮੂਲ ਦੀ ਔਰਤ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਬਰੈਂਪਟਨ ਤੋਂ 25 ਸਾਲ ਦੀ ਯਸ਼ਿਕਾ ਲਾਪਤਾ ਹੋ ਗਈ ਹੈ। ਯਸ਼ਿਕਾ ਗੁਪਤਾ ਨੂੰ ਆਖਰੀ ਵਾਰ ਵੀਰਵਾਰ, 19 ਜਨਵਰੀ ਨੂੰ ਲਗਭਗ 9.30 ਵਜੇ ਬਰੈਂਪਟਨ ਵਿਚ ਦੇਖਿਆ ਗਿਆ ਸੀ।
ਉਸ ਨੂੰ ਦੱਖਣੀ ਏਸ਼ੀਆਈ ਮੂਲ ਦੀ ਔਰਤ ਵਜੋਂ ਦੱਸਿਆ ਗਿਆ ਹੈ। ਉਸਨੂੰ ਆਖਰੀ ਵਾਰ ਬਰਗੰਡੀ/ਮਰੂਨ ਲੰਬੇ ਸਲੀਪਵੀਅਰ/ਟਰੈਕਸੂਟ ਅਤੇ ਕਾਲੇ ਬੂਟ ਪਹਿਨੇ ਦੇਖਿਆ ਗਿਆ ਸੀ । ਪੁਲਿਸ ਅਤੇ ਪਰਿਵਾਰ ਉਸ ਦੀ ਤੰਦਰੁਸਤੀ ਲਈ ਚਿੰਤਤ ਹੈ। ਜਾਣਕਾਰੀ ਦੇਣ ਲਈ ਕਿਸੇ ਵੀ ਵਿਅਕਤੀ ਨੂੰ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ (905) 453-2121, ਐਕਸਟੈਂਸ਼ਨ 2233 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।