ਕ੍ਰਿਕਟਰ ਕੇਐੱਲ ਰਾਹੁਲ ਤੇ ਅਥੀਆ ਸ਼ੈਟੀ ਦਾ ਅੱਜ ਸ਼ਾਮ 4 ਵਜੇ ਹੋਵੇਗਾ ਵਿਆਹ

0
407

ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਲਾਡਲੀ ਧੀ ਅਥੀਆ ਸ਼ੈੱਟੀ ਆਪਣੇ ਸੁਪਨਿਆਂ ਦੇ ਰਾਜਕੁਮਾਰ ਕੇਐਲ ਰਾਹੁਲ ਨਾਲ ਅੱਜ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਰਿਪੋਰਟ ਦੇ ਅਨੁਸਾਰ, ਆਥੀਆ ਅਤੇ ਕੇਐਲ ਰਾਹੁਲ ਸੋਮਵਾਰ ਨੂੰ ਸ਼ਾਮ 4 ਵਜੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਅਧਿਕਾਰਤ ਤੌਰ ‘ਤੇ ਵਿਆਹ ਕਰਨਗੇ। ਵਿਆਹ ਦੀਆਂ ਰਸਮਾਂ ਤੋਂ ਬਾਅਦ ਜੋੜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮ 6.30 ਵਜੇ ਤੱਕ ਪਾਪਰਾਜ਼ੀ ਦਾ ਧੰਨਵਾਦ ਕਰਨਗੇ।

ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਸ਼ਾਮ 4 ਵਜੇ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਨਵ-ਵਿਆਹੁਤਾ ਜੋੜਾ ਸ਼ਾਮ ਨੂੰ ਪਾਪਰਾਜ਼ੀ ਲਈ ਪੋਜ਼ ਵੀ ਦੇਣਗੇ, ਜੇਕਰ ਖਬਰਾਂ ਦੀ ਮੰਨੀਏ ਤਾਂ ਦੋਵੇਂ ਅੱਜ ਸ਼ਾਮ 6 ਵਜੇ ਪਾਪਰਾਜ਼ੀ (ਪੱਤਰਕਾਰਾਂ) ਦਾ ਧੰਨਵਾਦ ਕਰਨਗੇ।

ਆਥੀਆ-ਕੇਐਲ ਰਾਹੁਲ ਦੀ ਰਿਸੈਪਸ਼ਨ ਪਾਰਟੀ ਲਈ 3000 ਮਹਿਮਾਨਾਂ ਨੂੰ ਸੱਦਾ
ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਅੱਜ ਇੱਕ ਇੰਟੀਮੇਟ ਵਿਆਹ ਸਮਾਗਮ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਸ ਦੇ ਨਾਲ ਹੀ ਇਹ ਜੋੜਾ ਬਾਅਦ ਵਿੱਚ ਮੁੰਬਈ ਵਿੱਚ ਇੱਕ ਗ੍ਰੈਂਡ ਰਿਸੈਪਸ਼ਨ ਪਾਰਟੀ ਵੀ ਆਯੋਜਿਤ ਕਰੇਗਾ। ਈ-ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਆਥੀਆ ਅਤੇ ਕੇਐਲ ਰਾਹੁਲ ਦੀ ਰਿਸੈਪਸ਼ਨ ਪਾਰਟੀ ਇੱਕ ਸਟਾਰ-ਸਟੇਡਡ ਈਵੈਂਟ ਹੋਵੇਗੀ ਜਿਸ ਲਈ 3000 ਤੋਂ ਵੱਧ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਖਬਰਾਂ ਮੁਤਾਬਕ ਬਾਲੀਵੁੱਡ ਅਤੇ ਖੇਡ ਹਸਤੀਆਂ ਤੋਂ ਇਲਾਵਾ ਚੋਟੀ ਦੇ ਨੇਤਾਵਾਂ ਅਤੇ ਉਦਯੋਗਪਤੀਆਂ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ।