ਵੱਡੀ ਖਬਰ : ਬਠਿੰਡਾ ਦੇ ਭਾਜਪਾ ਨੇਤਾ ਸਿੰਗਲਾ ਨੂੰ ਫੋਨ ‘ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਪਰਿਵਾਰ ਨੂੰ ਆਖਰੀ ਵਾਰ ਮਿਲ ਲਵੇ

0
524

ਬਠਿੰਡਾ | ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਅਤੇ ਸਿਆਸਤਦਾਨਾਂ ਨੂੰ ਧਮਕੀਆਂ ਦੇਣ ਦੇ ਮਾਮਲੇ ਲਗਾਤਾਰ ਜਾਰੀ ਹਨ। ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਬਠਿੰਡਾ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਧਮਕੀ ਦਿੱਤੀ ਗਈ ਹੈ। ਸਿੰਗਲਾ ਨੂੰ ਉਸ ਦੇ ਮੋਬਾਈਲ ਫੋਨ ‘ਤੇ ਧਮਕੀਆਂ ਮਿਲੀਆਂ ਹਨ। ਇਸ ਸਬੰਧੀ ਉਹ ਜਲਦੀ ਹੀ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਵੀ ਕਰਨਗੇ

ਫੋਨ ਕਰਨ ਵਾਲੇ ਨੇ ਸਰੂਪ ਚੰਦ ਸਿੰਗਲਾ ਨੂੰ ਕਿਹਾ ਕਿ ਉਸ ਨੇ 22 ਜਨਵਰੀ ਨੂੰ ਅੰਮ੍ਰਿਤਸਰ ਜਾਣਾ ਹੈ ਤਾਂ ਪੂਰੀ ਤਿਆਰੀ ਨਾਲ ਜਾਵੇ। ਦੋਸ਼ੀ ਕਾਲਰ ਕੋਲ ਸਿੰਗਲਾ ਦੀ ਗੱਡੀ ਦਾ ਨੰਬਰ ਅਤੇ ਹੋਰ ਜ਼ਰੂਰੀ ਜਾਣਕਾਰੀ ਪਹਿਲਾਂ ਹੀ ਮੌਜੂਦ ਹੈ। ਉਸ ਨੇ ਸਿੰਗਲਾ ਨੂੰ ਧਮਕੀ ਦਿੱਤੀ ਕਿ ਉਹ ਆਪਣੇ ਬਾਡੀਗਾਰਡ, ਗੰਨਮੈਨ ਅਤੇ ਡਰਾਈਵਰ ਨਾਲ ਆਪਣੀ ਚਿੱਟੇ ਰੰਗ ਦੀ ਇਨੋਵਾ ਕ੍ਰੇਸਟਾ ਗੱਡੀ ਵਿਚ ਤਿਆਰੀ ਨਾਲ ਅੰਮ੍ਰਿਤਸਰ ਜਾਵੇ ਅਤੇ ਆਪਣੇ ਪਰਿਵਾਰ ਨੂੰ ਵੀ ਮਿਲ ਲਵੇ।

ਫੋਨ ਕਰਨ ਵਾਲਾ ਵਿਅਕਤੀ ਸਰੂਪ ਸਿੰਗਲਾ ਨੂੰ ਧਮਕੀਆਂ ਦਿੰਦਾ ਹੈ ਕਿ ਉਸ ਨੇ ਕਰੀਬ 20-25 ਦਿਨ ਪਹਿਲਾਂ ਵੀ ਉਸ ਨੂੰ ਪਿਆਰ ਨਾਲ ਸਮਝਾਇਆ ਸੀ। ਇਸ ਦੇ ਬਾਵਜੂਦ ਸਿੰਗਲਾ ਨੇ 14-15 ਜਨਵਰੀ ਨੂੰ ਸ਼ਕਤੀ ਪ੍ਰਦਰਸ਼ਨ ਕਰਨ ਦੇ ਚੱਕਰ ‘ਚ ਪੰਗਾ ਲੈ ਲਿਆ ਹੈ। ਅੰਮ੍ਰਿਤਸਰ ਵਿੱਚ ਮਾਰੇ ਗਏ ਹਿੰਦੂ ਆਗੂ ਸੂਰੀ ਦੀ ਉਦਾਹਰਨ ਦਿੰਦੇ ਹੋਏ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਵੀ ਹਿੰਦੂਆਂ ਦੇ ਨਾਂ ’ਤੇ ਬਹੁਤ ਵਾਹ-ਵਾਹ ਖੱਟਦਾ ਸੀ ਪਰ ਸਾਡੇ ਸ਼ੇਰ ਭਰਾਵਾਂ ਨੇ ਉਸ ਨਾਲ ਕੀ ਕੀਤਾ, ਪਤਾ ਹੈ ਨਾ।

ਫੋਨ ਕਰਨ ਵਾਲੇ ਦੀ ਧਮਕੀ ‘ਤੇ ਸਰੂਪ ਸਿੰਗਲਾ ਨੇ ਉਸ ਨੂੰ ਕਿਹਾ ਕਿ ਉਹ ਕੋਈ ਗਲਤ ਕੰਮ ਨਹੀਂ ਕਰਦਾ। ਇੱਕ ਪਾਰਟੀ ਲਈ ਕੰਮ ਕਰਨਾ, ਸਾਰੇ ਹਿੰਦੂ ਅਤੇ ਸਿੱਖ ਕਰ ਰਹੇ ਹਨ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਕੁਝ ਗਲਤ ਕਰਦਾ ਹੈ ਜਾਂ ਨਹੀਂ ਪਰ ਅਸੀਂ ਬਹੁਤ ਗਲਤ ਕੰਮ ਕਰਦੇ ਹਾਂ।