ਬਰਨਾਲਾ : ਪੁਲਿਸ ਭਰਤੀ ਸਮੇਤ ਦਿੱਤੇ ਕਈ ਸਰਕਾਰੀ ਪੇਪਰ, ਰਿਹਾ ਅਸਫਲ, 21 ਸਾਲਾ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

0
2725

ਬਰਨਾਲਾ | ਪਿੰਡ ਢਿੱਲਵਾਂ ਵਿਖੇ ਬੇਰੋਜ਼ਗਾਰ ਨੌਜਵਾਨ ਨੇ ਆਨਾਜ ਮੰਡੀ ’ਚ ਫਾਹਾ ਲਗਾ ਕੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ ਘੁੰਨਸ ਰੋਡ ’ਤੇ ਲਾਈਟ ਟਾਵਰ ਨਾਲ ਅਕਾਸ਼ਦੀਪ ਸਿੰਘ 21 ਸਾਲ ਪੁੱਤਰ ਜਗਸੀਰ ਸਿੰਘ ਲਾਲੜੂ ਪੱਤੀ ਪਿੰਡ ਢਿੱਲਵਾਂ ਨੇ ਰੱਸਾ ਬੰਨ੍ਹ ਕੇ ਫਾਹਾ ਲੈ ਲਿਆ। ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਪਿੰਡ ਵਾਸੀ ਸਵੇਰ ਸਮੇਂ ਅਨਾਜ ਮੰਡੀ ਕੋਲੋਂ ਲੰਘ ਰਹੇ ਸਨ।

ਪਰਿਵਾਰਕ ਮੈਂਬਰਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਨੌਕਰੀ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਸੀ ਕਿਉਂਕਿ ਮ੍ਰਿਤਕ ਵੱਲੋਂ ਪੰਜਾਬ ਸਰਕਾਰ ਦੀਆਂ ਪੁਲਿਸ ਭਰਤੀ ਸਮੇਤ ਹੋਰ ਵੱਖ-ਵੱਖ ਪੋਸਟਾਂ ਲਈ ਅਪਲਾਈ ਕੀਤਾ ਗਿਆ ਪਰ ਸਫ਼ਲਤਾ ਹਾਸਲ ਨਾ ਹੋਣ ਕਰਕੇ ਉਹ ਬਹੁਤ ਪਰੇਸ਼ਾਨ ਹੋ ਗਿਆ। ਪੜ੍ਹਾਈ ਛੱਡਣ ਤੋਂ ਬਾਅਦ ਨੌਜਵਾਨ ਕਾਫ਼ੀ ਸਮੇਂ ਦਾ ਨੌਕਰੀ ਦੀ ਤਲਾਸ਼ ਕਰ ਰਿਹਾ ਸੀ

ਨੌਜਵਾਨ ਨੇ ਯੂਨੀਵਰਸਿਟੀ ਢਿੱਲਵਾਂ ਤੋਂ ਹੀ ਪੜ੍ਹਾਈ ਕੀਤੀ ਸੀ, ਪੜ੍ਹਾਈ ਤੋਂ ਬਾਅਦ ਉਹ ਨੌਕਰੀ ਦੀ ਤਲਾਸ਼ ਵਿਚ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਸਮੇਤ ਪਰਿਵਾਰ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨਾ ਚਾਹੁੰਦਾ ਸੀ। ਕੋਈ ਵੀ ਨੌਕਰੀ ਜਾਂ ਕੰਮ ਹੱਥ ਨਾ ਲੱਗਣ ਕਰ ਕੇ ਇਸ ਵੱਡੇ ਬੋਝ ਨੂੰ ਖ਼ਤਮ ਕਰਨ ਲਈ ਉਸ ਨੇ ਬੀਤੀ ਰਾਤ ਘਰੋਂ ਬਾਹਰ ਆ ਕੇ ਜਾਨ ਦੇ ਦਿੱਤੀ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਹੁਣ ਪੁਲਿਸ ਜਾਂਚ ਕਰ ਰਹੀ ਹੈ।