ਕੋਰੋਨਾ ਦਾ ਖੌਫ਼ : 45 ਸਾਲ ਦੇ ਬੰਦੇ ਦਾ ਸੰਸਕਾਰ ਕਰਨ ਕੋਈ ਆਪਣਾ ਵੀ ਨਹੀਂ ਆਇਆ

0
437

ਜਲੰਧਰ . ਕੋਰੋਨਾ ਵਾਇਰਸ ਦੇ ਖ਼ੌਫ ਕਾਰਨ ਲੋਕਾਂ ਵਿਚ ਖੂਨ ਦੇ ਰਿਸ਼ਤੇ ਮਿਟਦੇ ਜਾ ਰਹੇ ਹਨ। ਜਿਸ ਦੀ ਉਦਾਹਰਨ ਮਾਛੀਵਾੜਾ ਦੇ ਨੇੜੇ ਪੈਂਦੇ ਪਿੰਡ ਚੱਕੀ ਵਿਚ ਦੇਖਣ ਨੂੰ ਮਿਲੀ। ਹੋਲੇ-ਮਹੱਲੇ ਤੋਂ ਪਰਤੇ 45 ਸਾਲਾ ਜਗਦੀਸ਼ ਕੁਮਾਰ ਦੀ ਮੌਤ ਹੋ ਗਈ। ਉਸਦਾ ਸੰਸਕਾਰ ਕਰਨ ਪਿੰਡ ਦਾ ਵਿਅਕਤੀ ਤਾਂ ਕੀ ਕੋਈ ਪਰਿਵਾਰਿਕ ਮੈਂਬਰ ਵੀ ਨੇੜੇ ਨਹੀਂ ਆਇਆ। ਜਗਦੀਸ਼ ਕੁਮਾਰ ਮੇਲੇ ਤੋਂ ਪਰਤ ਕੇ ਬਿਮਾਰ ਰਹਿਣ ਲੱਗਿਆ ਸੀ ਅਤੇ ਉਸ ਨੂੰ ਬੁਖਾਰ ਅਤੇ ਖੰਘ ਆਉਦੀ ਸੀ।

ਪਿੰਡ ਦੀ ਪੰਚਾਇਤ ਨੇ ਜਗਦੀਸ਼ ਦੇ ਸੰਸਕਾਰ ਤੋਂ ਪਹਿਲਾ ਸਿਹਤ ਵਿਭਾਗ ਦੀ ਟੀਮ ਨੂੰ ਉਸਦਾ ਕੋਰੋਨਾ ਚੈਕਅਪ ਕਰਨ ਲਈ ਕਿਹਾ, ਸਿਹਤ ਵਿਭਾਗ ਦੀ ਟੀਮ ਨੇ ਚੈਕਅਪ ਕਰਨ ਤੋਂ ਬਾਅਦ ਦੱਸਿਆ ਕਿ ਜਗਦੀਸ਼ ਦੀ ਮੌਤ ਕੋਰੋਨਾ ਵਾਇਰਸ ਨਾਲ ਨਹੀਂ ਹੋਈ ਹੈ ਪਰ ਫਿਰ ਵੀ ਪਿੰਡ ਵਿਚ ਸੁੰਨ ਪਸਰ ਗਈ ਅਤੇ ਲੋਕਾਂ ਨੇ ਡਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ ਦੀ ਟੀਮ ਦੀ ਦੇਖ-ਰੇਖ ਵਿਚ ਜਗਦੀਸ਼ ਦਾ ਸੰਸਕਾਰ ਕਰ ਦਿੱਤਾ ਗਿਆ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।