ਰਸ ਖਾਣ ਵਾਲੇ ਹੋ ਜਾਓ ਸਾਵਧਾਨ ! ਪੜ੍ਹੋ ਕਿਹੜੀਆਂ ਭਿਆਨਕ ਬੀਮਾਰੀਆਂ ਨੂੰ ਦਿੰਦਾ ਹੈ ਸੱਦਾ

0
395

ਹੈਲਥ ਡੈਸਕ | ਆਮ ਤੌਰ ‘ਤੇ ਰੱਸ ਨੂੰ ਚਾਹ ‘ਚ ਡੁਬੋ ਕੇ ਖਾਣ ਦਾ ਬਹੁਤ ਮਜ਼ਾ ਆਉਂਦਾ ਹੈ, ਇਹ ਕੁਝ ਸਮੇਂ ਲਈ ਭੁੱਖ ਨੂੰ ਵੀ ਦੂਰ ਕਰਦਾ ਹੈ। ਜੇਕਰ ਤੁਸੀਂ ਰੋਜ਼ ਚਾਹ ਨਾਲ ਰੱਸ ਖਾਂਦੇ ਹੋ ਤਾਂ ਸਿਹਤ ਲਈ ਖਤਰਾ ਪੈਦਾ ਹੋ ਸਕਦੈ।

ਰੱਸ ਰਿਫਾਈਂਡ, ਆਟਾ, ਚੀਨੀ, ਤੇਲ, ਪ੍ਰਜ਼ਰਵੇਟਿਵ, ਫੂਡ ਕਲਰ ਦਾ ਮਿਸ਼ਰਣ ਹੈ ਅਤੇ ਸਿਹਤ ਮਾਹਿਰਾਂ ਮੁਤਾਬਕ ਰੱਸ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਵਧਣ ਦੇ ਨਾਲ-ਨਾਲ ਸਰੀਰ ‘ਚ ਸੋਜ ਵੀ ਹੁੰਦੀ ਹੈ। ਵਾਰ-ਵਾਰ ਰੱਸ ਖਾਣ ਨਾਲ ਗਲੂਕੋਜ਼ ਦਾ ਪੱਧਰ ਅਸੰਤੁਲਿਤ ਹੁੰਦਾ ਹੈ ਅਤੇ ਸਰੀਰ ਵਿਚ ਸੋਜ ਵਧ ਜਾਂਦੀ ਹੈ।

ਰੱਸ ਤੁਹਾਡੀਆਂ ਅੰਤੜੀਆਂ ਨੂੰ ਪ੍ਰਭਾਵਿਤ ਕਰਦਾ ਹੈ, ਰੋਗ ਪ੍ਰਤੀਰੋਧਕ ਸ਼ਕਤੀ ਅਤੇ ਹਾਰਮੋਨਜ਼ ਨੂੰ ਕਮਜ਼ੋਰ ਕਰਦਾ ਹੈ ਤੇ ਭਾਰ ਵਧਾਉਂਦਾ ਹੈ। ਰੱਸ ਸਿਰਫ ਤੁਹਾਡੇ ਸਰੀਰ ਵਿਚ ਕੈਲਰੀ ਵਧਾਉਂਦਾ ਹੈ। ਦਿਨ ਵਿਚ 2 ਰੱਸ ਖਾਣ ਨਾਲ ਵੀ ਬਹੁਤ ਸਾਰੀ ਕੈਲਰੀ ਵਧ ਸਕਦੀ ਹੈ। ਬੇਸ਼ੱਕ ਤੁਸੀਂ ਸਾਰਾ ਦਿਨ ਖੰਡ ਤੋਂ ਦੂਰ ਰਹੋ। ਭੂਰਾ ਰੰਗ ਦੇਣ ਲਈ ਰੱਸ ਵਿਚ ਜੋੜੇ ਜਾਂਦੇ ਹਨ ਭੂਰੇ ਕਲਰ, ਜੋ ਸਿਹਤ ਲਈ ਹਾਨੀਕਾਰਕ ਹਨ ।