ਬ੍ਰੇਕਿੰਗ : ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁਝ ਦੂਰੀ ‘ਤੇ ਮਿਲਿਆ ਬੰਬ, ਮੌਕੇ ‘ਤੇ ਪਹੁੰਚੀ ਬੰਬ ਨਿਰੋਧਕ ਟੀਮ ਤੇ ਪੁਲਿਸ

0
490

ਚੰਡੀਗੜ੍ਹ | ਮੁਹਾਲੀ ਦੇ ਨਵਾਂਗਾਓਂ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਮੈਂਗੋ ਗਾਰਡਨ ਦੇ ਸੈਕਟਰ 2 ‘ਚ ਬੰਬ ਮਿਲਣ ਦੀ ਸੂਚਨਾ ‘ਤੇ ਹਲਚਲ ਮਚ ਗਈ। ਸੂਚਨਾ ਮਿਲਦੇ ਹੀ ਚੰਡੀਗੜ੍ਹ ਅਤੇ ਮੁਹਾਲੀ ਪੁਲਿਸ ਮੌਕੇ ’ਤੇ ਪਹੁੰਚ ਗਈ। ਬਾਗ ਦੇ ਅੰਦਰ ਲੱਗੇ ਟਿਊਬਵੈੱਲ ਦੇ ਸੰਚਾਲਕ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।
ਪੁਲੀਿਸ ਨੇ ਬਚਾਅ ਪੱਖ ਅਤੇ ਚੰਡੀਗੜ੍ਹ ਦੀ ਬੰਬ ਨਿਰੋਧਕ ਟੀਮ ਨੂੰ ਵੀ ਸੂਚਿਤ ਕਰ ਦਿੱਤਾ ਹੈ। ਮੌਕੇ ‘ਤੇ ਪੁਲਿਸ ਬਲ ਤਾਇਨਾਤ ਹੈ। ਦੱਸ ਦੇਈਏ ਕਿ ਘਟਨਾ ਵਾਲੀ ਥਾਂ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼, ਹੈਲੀਪੈਡ ਅਤੇ ਸਕੱਤਰੇਤ ਮੌਜੂਦ ਹੈ।