ਸਿਰ ‘ਚ ਨਲਕੇ ਦੀ ਹੱਥੀ ਮਾਰ ਕੇ ਅਣਪਛਾਤਿਆਂ ਨੇ ਲਹੂ-ਲੁਹਾਨ ਕੀਤਾ ਪੈਟਰੋਲ ਪੰਪ ਦਾ ਮੁਲਾਜ਼ਮ, 20 ਹਜ਼ਾਰ ਲੁੱਟੇ

0
800

ਬਠਿੰਡਾ | ਇਥੋਂ ਦੇ ਗੋਨਿਆਣਾ ਰੋਡ ’ਤੇ ਐਨ.ਐਫ.ਐਲ. ਚੌਕ ਨੇੜੇ ਪੈਟਰੋਲ ਪੰਪ ਦੇ ਮੁਲਾਜ਼ਮ ਤੋਂ 5-6 ਅਣਪਛਾਤਿਆਂ ਨੇ 20 ਹਜ਼ਾਰ ਰੁਪਏ ਲੁੱਟ ਲਏ। ਹਮਲਾਵਰਾਂ ਨੇ ਪਹਿਲਾਂ ਨਲਕੇ ਦੀ ਹੱਥੀ ਨਾਲ ਉਸ ਦੇ ਸਿਰ ‘ਤੇ ਵਾਰ ਕੀਤਾ। ਫਿਰ ਖੂਨ ਨਾਲ ਲੱਥਪੱਥ ਹੋ ਕੇ ਬੇਹੋਸ਼ ਹੋ ਗਿਆ ਤਾਂ ਉਹ ਉਸ ਕੋਲੋਂ ਨਕਦੀ ਲੁੱਟ ਕੇ ਫਰਾਰ ਹੋ ਗਏ। ਪੀੜਤ ਦੀ ਪਛਾਣ ਬ੍ਰਿਜੇਸ਼ ਕੁਮਾਰ ਵਾਸੀ ਆਦਰਸ਼ ਨਗਰ ਬਠਿੰਡਾ ਵਜੋਂ ਹੋਈ ਹੈ।

ਹਮਲਾਵਰਾਂ ਨੇ ਬ੍ਰਿਜੇਸ਼ ਨੂੰ ਉਦੋਂ ਨਿਸ਼ਾਨਾ ਬਣਾਇਆ ਜਦੋਂ ਉਹ ਪੰਪ ਤੋਂ ਡਿਊਟੀ ਖਤਮ ਕਰਕੇ ਸਾਈਕਲ ‘ਤੇ ਘਰ ਪਰਤ ਰਿਹਾ ਸੀ ਤੇ ਰਸਤੇ ਵਿਚ ਹੀ ਉਨ੍ਹਾਂ ਨੂੰ ਘੇਰ ਲਿਆ ਅਤੇ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਪੁਲਿਸ ਨੇ ਜ਼ਖ਼ਮੀ ਤੋਂ ਪੁੱਛਗਿੱਛ ਕਰਨ ਮਗਰੋਂ ਫਰਾਰ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਰੋਪੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।