ਅੰਮ੍ਰਿਤਸਰ : ਅੱਜ ਤੋਂ ਰੀਟਰੀਟ ਸੈਰੇਮਨੀ ਲਈ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ, ਸੈਲਾਨੀਆਂ ਦਾ ਬਚੇਗਾ ਸਮਾਂ

0
577

ਅੰਮ੍ਰਿਤਸਰ| ਨਵੇਂ ਸਾਲ ਦੇ ਪਹਿਲੇ ਦਿਨ ਯਾਨੀ 1 ਜਨਵਰੀ ਤੋਂ ਭਾਰਤ-ਪਾਕਿ ਸਰਹੱਦ ਜੇਸੀਪੀ ਅਟਾਰੀ ਵਿਖੇ ਰੋਜ਼ਾਨਾ ਸ਼ਾਮ ਨੂੰ ਹੋਣ ਵਾਲੇ ਬੀਟਿੰਗ ਦ ਰਿਟਰੀਟ ਸਮਾਰੋਹ ਲਈ ਨਵੀਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ।

ਪਹਿਲੀ ਕਤਾਰ ‘ਚ ਬੈਠੇ ਦੇਸ਼ ਦੇ ਇਸ ਇਤਿਹਾਸਕ ਸਮਾਰੋਹ ਨੂੰ ਦੇਖਣ ਲਈ ਸੈਲਾਨੀਆਂ ਨੂੰ ਹੁਣ ਬੀ.ਐੱਸ.ਐੱਫ ਹੈੱਡਕੁਆਰਟਰ ‘ਤੇ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ। ਬੀਐਸਐਫ ਦੁਆਰਾ 4 ਦਸੰਬਰ, 2022 ਨੂੰ ਸ਼ੁਰੂ ਕੀਤੀ ਗਈ ਆਨਲਾਈਨ ਸਾਈਟ https://attari.bsf.gov.in/ ‘ਤੇ ਕਲਿੱਕ ਕਰ ਕੇ ਕੋਈ ਵੀ ਸੈਲਾਨੀ ਆਪਣੇ ਅਤੇ ਆਪਣੇ ਪਰਿਵਾਰ ਲਈ ਵੀਵੀਆਈਪੀ ਸੀਟ ਲਈ ਰਜਿਸਟਰ ਕਰ ਸਕੇਗਾ।

ਬੀਐਸਐਫ ਸੈਕਟਰ ਹੈੱਡਕੁਆਰਟਰ ਖਾਸਾ ਦੇ ਡੀਆਈਜੀ ਸੰਜੇ ਗੌੜ ਨੇ ਕਿਹਾ ਕਿ ਇਸ ਸਾਈਟ ’ਤੇ ਰਜਿਸਟਰ ਹੋਣ ਨਾਲ ਸੈਲਾਨੀਆਂ ਦਾ ਸਮਾਂ ਬਚੇਗਾ ਅਤੇ ਉਨ੍ਹਾਂ ਨੂੰ ਨੰਬਰ ਲੈਣ ਲਈ ਰਸਤੇ ਵਿੱਚ ਬਹੁਤਾ ਰੁਕਣਾ ਨਹੀਂ ਪਵੇਗਾ।