ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਫਰਵਰੀ ‘ਚ ਕਰਨਗੇ ਵਿਆਹ ! ਸ਼ਾਹੀ ਮਹਿਲ ‘ਚ ਲੈਣਗੇ ਲਾਵਾਂ

0
6083

ਮਨੋਰੰਜਨ ਡੈਸਕ | ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਇਹ ਜੋੜਾ ਫਰਵਰੀ ‘ਚ ਵਿਆਹ ਕਰਨ ਜਾ ਰਿਹਾ ਹੈ। ਵਿਆਹ ਵਾਲੀ ਥਾਂ ਤੋਂ ਲੈ ਕੇ ਵਿਆਹ ਦੀ ਤਰੀਕ ਤੱਕ ਹਰ ਰੋਜ਼ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕਿਆਰਾ ਅਤੇ ਸਿਧਾਰਥ ਫਰਵਰੀ ਦੇ ਪਹਿਲੇ ਹਫਤੇ ਵਿਆਹ ਦੇ ਬੰਧਨ ‘ਚ ਬੱਝ ਜਾਣਗੇ।

ETimes ਦੀਆਂ ਤਾਜ਼ਾ ਰਿਪੋਰਟਾਂ ਦੇ ਅਨੁਸਾਰ ਸਿਧਾਰਥ ਅਤੇ ਕਿਆਰਾ 6 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣਗੇ, ਜਦਕਿ ਵਿਆਹ ਤੋਂ ਪਹਿਲਾਂ ਦੇ ਸਮਾਗਮ 4 ਅਤੇ 5 ਫਰਵਰੀ ਨੂੰ ਹੋਣਗੇ। ਜਿੱਥੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਣਗੇ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੈਟਰੀਨਾ ਅਤੇ ਵਿੱਕੀ ਦੀ ਤਰ੍ਹਾਂ ਸਿਧਾਰਥ ਅਤੇ ਕਿਆਰਾ ਨੇ ਵੀ ਆਪਣੇ ਵਿਆਹ ਲਈ ਸ਼ਾਹੀ ਮਹਿਲ ਨੂੰ ਚੁਣਿਆ ਹੈ। ਇੰਨਾ ਹੀ ਨਹੀਂ ਜੋੜੇ ਦੇ ਵਿਆਹ ‘ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ, ਪ੍ਰੀ-ਵੈਡਿੰਗ ਤੋਂ ਲੈ ਕੇ ਵਿਆਹ ਤੱਕ ਸਾਰੇ ਫੰਕਸ਼ਨ ਪੈਲੇਸ ਦੇ ਅੰਦਰ ਹੀ ਰੱਖੇ ਜਾਣਗੇ।
ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ 3 ਫਰਵਰੀ ਨੂੰ ਜੈਸਲਮੇਰ ਲਈ ਸੁਰੱਖਿਆ ਦਲ ਭੇਜਿਆ ਜਾਵੇਗਾ। ਦੋਵਾਂ ਦੇ ਵਿਆਹ ਦਾ ਸਮਾਗਮ ਰਾਜਸਥਾਨ ਦੇ ਆਲੀਸ਼ਾਨ ਜੈਸਲਮੇਰ ਪੈਲੇਸ ਹੋਟਲ ਵਿੱਚ ਹੋਵੇਗਾ। ਹਾਲਾਂਕਿ ਅਜੇ ਤੱਕ ਜੋੜੇ ਦੇ ਵਿਆਹ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।

ਕਿਆਰਾ ਅਤੇ ਸਿਧਾਰਥ ਨੂੰ ਵਿਆਹ ਦੀਆਂ ਖਬਰਾਂ ਵਿਚਾਲੇ 29 ਦਸੰਬਰ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ ਸੀ। ਉਦੋਂ ਤੋਂ ਹੀ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਸਨ ਕਿ ਇਹ ਜੋੜੀ ਆਪਣਾ ਨਵਾਂ ਸਾਲ ਇਕੱਠੇ ਮਨਾਉਣਗੇ। ਹੁਣ ਹਾਲ ਹੀ ‘ਚ ਇਕ ਫੋਟੋ ਸਾਹਮਣੇ ਆਈ ਹੈ, ਜਿਸ ‘ਚ ਸਿਡ ਅਤੇ ਕਿਆਰਾ ਰਣਬੀਰ ਕਪੂਰ ਦੀ ਭੈਣ ਰਿਧੀਮਾ ਸਾਹਨੀ, ਕਰਨ ਜੌਹਰ, ਮਨੀਸ਼ ਮਲਹੋਤਰਾ, ਨੀਤੂ ਕਪੂਰ ਨਾਲ ਨਜ਼ਰ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਜੋੜਾ ਦੁਬਈ ‘ਚ ਆਪਣਾ ਖਾਸ ਨਵਾਂ ਸਾਲ ਮਨਾ ਰਿਹਾ ਹੈ।

ਸਿਧਾਰਥ ਅਤੇ ਕਿਆਰਾ 2021 ਦੀ ਫਿਲਮ ‘ਸ਼ੇਰ ਸ਼ਾਹ’ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਸਿਧਾਰਥ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਰੋਹਿਤ ਸ਼ੈੱਟੀ ਦੀ ਸੀਰੀਜ਼ ‘ਇੰਡੀਅਨ ਪੁਲਿਸ ਫੋਰਸ’ ‘ਚ ਨਜ਼ਰ ਆਉਣਗੇ। ਇਹ ਸੀਰੀਜ਼ ਅਮੇਜ਼ਨ ਪ੍ਰਾਈਮ ‘ਤੇ ਰਿਲੀਜ਼ ਹੋਵੇਗੀ। ਦੂਜੇ ਪਾਸੇ ਕਿਆਰਾ ਜਲਦ ਹੀ ‘ਸੱਤਿਆਪ੍ਰੇਮ ਕੀ ਕਥਾ’ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਉਨ੍ਹਾਂ ਨਾਲ ਕਾਰਤਿਕ ਆਰੀਅਨ ਵੀ ਹਨ।