ਸੋਸ਼ਲ ਮੀਡੀਆ ਇਨਫੂਲੈਂਸਰ ਲੀਨਾ ਨਾਗਵੰਸ਼ੀ ਨੇ ਘਰ ‘ਚ ਫਾਹਾ ਲਾ ਕੇ ਦਿੱਤੀ ਜਾਨ

0
453

ਛੱਤੀਸਗੜ੍ਹ | ਇੱਕ 22 ਸਾਲਾ ਲੜਕੀ ਲੀਨਾ ਨਾਗਵੰਸ਼ੀ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ। ਉਹ ਇੱਕ ਸੋਸ਼ਲ ਮੀਡੀਆ ਇਨਫੂਲੈਂਸਰ ਸੀ, ਜਿਸ ਨੇ 27 ਦਸੰਬਰ ਨੂੰ ਆਪਣੇ ਰਾਏਗੜ੍ਹ ਸਥਿਤ ਘਰ ਵਿੱਚ ਫਾਹਾ ਲੈ ਲਿਆ। ANI ਦੇ ਅਨੁਸਾਰ, ਇੰਗੇਸ਼ਵਰ ਯਾਦਵ, ਸਬ-ਇੰਸਪੈਕਟਰ ਚੱਕਰਧਰ ਨਗਰ ਪੀਐਸ, ਨੇ ਕਿਹਾ, “ਇੱਕ 22 ਸਾਲਾ ਸੋਸ਼ਲ ਮੀਡੀਆ ਇਨਫੂਲੈਂਸਰ ਲੀਨਾ ਨਾਗਵੰਸ਼ੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਰਾਏਗੜ੍ਹ ਵਿੱਚ ਆਪਣੇ ਘਰ ਇਹ ਖੁਦਕੁਸ਼ੀ ਕੀਤੀ। ਮਾਮਲੇ ਦੀ ਜਾਂਚ ਥਾਣਾ ਚੱਕਰਧਰ ਨਗਰ ਦੀ ਪੁਲਿਸ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।