ਕੈਨੇਡਾ ‘ਚ ਬੱਸ ਪਲਟਣ ਨਾਲ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, ਘਰ ‘ਚ ਇਕੱਲਾ ਸੀ ਕਮਾਊ ਪੁੱਤ

0
1282

ਕੈਨੇਡਾ | ਇਥੋਂ ਦੇ ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਕਿਲੋਨਾ ਰੂਟ ‘ਤੇ ਬੱਸ ਪਲਟਣ ਕਾਰਣ ਅੰਮ੍ਰਿਤਸਰ ਨਾਲ ਸਬੰਧਿਤ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਕਰੀਬ ਚਾਰ ਲੋਕਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। 41 ਸਾਲਾ ਕਰਨਜੋਤ ਆਪਣੇ ਪਿੱਛੇ ਪਤਨੀ ਅਤੇ ਇਕ ਬੇਟਾ-ਬੇਟੀ ਸਮੇਤ ਪਰਿਵਾਰ ਛੱਡ ਗਿਆ ਹੈ।

ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਹ ਘਰ ਵਿਚ ਇਕੱਲਾ ਕਮਾਉਣ ਵਾਲਾ ਸੀ । ਹਾਦਸੇ ਦਾ ਕਾਰਨ ਫਿਲਹਾਲ ਕੈਨੇਡਾ ਵਿਚ ਪੈ ਰਹੀ ਭਾਰੀ ਬਰਫ ਹੈ। ਬੱਸ ਬੇਕਾਬੂ ਹੋ ਜਾਣ ਕਾਰਨ ਉਕਤ ਦੁਖਦਾਈ ਹਾਦਸਾ ਵਾਪਰਿਆ ਹੈ। ਹਾਦਸੇ ਦੌਰਾਨ ਕਰੀਬ 3 ਦਰਜਨ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।

ਕੈਨੇਡਾ ਵਿਚ ਦਰਦਨਾਕ ਹਾਦਸੇ ਦੌਰਾਨ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦੇ ਵਸਨੀਕ ਨੌਜਵਾਨ ਕਰਨਜੋਤ ਸਿੰਘ ਸੋਢੀ ਦੀ ਮੌਤ ਹੋ ਗਈ । ਨੌਜਵਾਨ ਦੀ ਮੌਤ ਦੀ ਖ਼ਬਰ ਪਤਾ ਚਲਦਿਆਂ ਹੀ ਪਰਿਵਾਰ ਵਿਚ ਸੋਗ ਪਸਰਿਆ ਹੈ। ਕਰਨਜੋਤ ਕਰੀਬ 4 ਕੁ ਮਹੀਨੇ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ।