ਦਰਦਨਾਕ : ਠੰਡ ਤੋਂ ਬਚਾਅ ਲਈ ਬਾਲੀ ਅੰਗੀਠੀ, ਗੈਸ ਚੜ੍ਹਨ ਨਾਲ ਵਿਅਕਤੀ ਦੀ ਮੌਤ, 1 ਸੀਰੀਅਸ

0
2057

ਫਾਜ਼ਿਲਕਾ | ਸੂਬੇ ਵਿਚ ਅੱਤ ਦੀ ਠੰਡ ਪੈ ਰਹੀ ਹੈ। ਹਰ ਕੋਈ ਠੰਡ ਤੋਂ ਬਚਾਅ ਲਈ ਕੋਈ ਨਾ ਕੋਈ ਸਹਾਰਾ ਲੈ ਰਿਹਾ ਹੈ। ਮਾੜੀ ਖਬਰ ਅਬੋਹਰ ਦੇ ਸੀਤੋ ਰੋਡ ਤੋਂ ਸਾਹਮਣੇ ਆਈ ਹੈ। ਇਥੇ ਵਰਕਸ਼ਾਪ ‘ਤੇ ਕੰਮ ਕਰਨ ਵਾਲੇ ਨੌਜਵਾਨ ਰਾਤ ਨੂੰ ਠੰਡ ਤੋਂ ਬਚਣ ਲਈ ਅੰਗੀਠੀ ਦਾ ਸਹਾਰਾ ਲੈ ਸੌਂ ਰਹੇ ਸਨ। ਅੰਗੀਠੀ ਦੀ ਗੈਸ ਚੜ੍ਹਨ ਨਾਲ 2 ਨੌਜਵਾਨ ਬੇਹੋਸ਼ ਹੋ ਗਏ। ਇਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ ਤਾਂ ਇਕ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ ਜਦਕਿ ਦੂਸਰੇ ਦੀ ਹਾਲਤ ਗੰਭੀਰ ਦੇਖ ਕੇ ਕਿਤੇ ਹੋਰ ਰੈਫਰ ਕੀਤਾ ਗਿਆ।

Indoor Air Pollution

ਮੌਕੇ ‘ਤੇ ਪਹੁੰਚ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਰੇਕ ਨੂੰ ਅੰਗੀਠੀ ਬਾਲਣ ਤੋਂ ਬਾਅਦ ਆਪਣੇ ਬਚਾਅ ਲਈ ਕਮਰੇ ਵਿਚੋਂ ਗੈਸ ਬਾਹਰ ਜ਼ਰੂਰ ਕੱਢ ਦੇਣੀ ਚਾਹੀਦੀ ਹੈ ਤੇ ਖਿੜਕੀਆਂ ਵਗੈਰਾ ਖੋਲ੍ਹ ਕੇ ਰੱਖਣੀਆਂ ਚਾਹੀਦੀਆਂ ਹਨ।