ਜਲੰਧਰ ‘ਚ ਬੁਲੇਟ ਨਾਲ ਪਟਾਕੇ ਪਾਉਣ ਵਾਲੇ 3 ਹੁਲੜਬਾਜ਼ ਪੁਲਿਸ ਨਾਲ ਭਿੜੇ, ਹੰਗਾਮੇ ਤੋਂ ਬਾਅਦ ਥਾਣੇ ਲੈ ਗਈ ਪੁਲਿਸ

0
872

ਜਲੰਧਰ | ਸ਼ਹਿਰ ‘ਚ ਪੁਲਿਸ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਲਤੀਫਪੁਰਾ ‘ਚ ਬੁਲੇਟ ਮੋਟਰਸਾਈਕਲ ਨਾਲ ਪਟਾਕੇ ਪਾਉਣ ਵਾਲਿਆਂ ‘ਤੇ ਸ਼ਿਕੰਜਾ ਕੱਸਿਆ ਗਿਆ ਹੈ। ਪੁਲਿਸ ਜਦੋਂ ਫੁਕਰਿਆਂ ਨੂੰ ਫੜਨ ਪਹੁੰਚੀ ਤਾਂ ਉਹ ਪੁਲਿਸ ਨਾਲ ਉਲਝ ਗਏ। ਪੁਲਿਸ ਨਾਲ ਹੱਥੋਪਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦਾ ਖਾਕੀ ਰੂਪ ਦਿਖਾਉਂਦੇ ਹੋਏ ਧੱਕੇ ਨਾਲ ਗੱਡੀ ‘ਚ ਬਿਠਾ ਦਿੱਤਾ।

ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਫੜੇ ਗਏ ਤਿੰਨ ਨੌਜਵਾਨ ਬੁਲੇਟ ਮੋਟਰਸਾਈਕਲ ਲੈ ਕੇ ਲਤੀਫਪੁਰਾ ਰੋਡ ’ਤੇ ਹੰਗਾਮਾ ਕਰ ਰਹੇ ਸਨ। ਬੁਲੇਟ ਦੇ ਨਾਲ ਪਟਾਕੇ ਪਾ ਰਹੇ ਸਨ। ਉਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਜਦੋਂ ਉਨ੍ਹਾਂ ਨੂੰ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਮੁਲਾਜ਼ਮਾਂ ਨਾਲ ਲੜਨ ਲੱਗ ਪਏ।

ਦਰਅਸਲ ਨੌਜਵਾਨਾਂ ਵੱਲੋਂ ਬੁਲੇਟ ‘ਤੇ ਪਟਾਕੇ ਪਾਉਣ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚੀ ਸੀ।ਜਦੋਂ ਪੁਲਿਸ ਨੇ ਪਟਾਕੇ ਪਾ ਰਹੇ ਨੌਜਵਾਨਾਂ ਨੂੰ ਰੋਕ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੰਗਾਮਾ ਕਰ ਲੱਗ ਗਏ। ਕੁਝ ਹੀ ਦੇਰ ਵਿਚ ਮਾਹੌਲ ਗਰਮ ਹੋ ਗਿਆ। ਨੌਜਵਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ। ਇਸ ਦੌਰਾਨ ਉਥੇ ਫੋਰਸ ਬੁਲਾਉਣੀ ਪਈ।
ਜਦੋਂ ਪੁਲਸ ਮੁਲਾਜ਼ਮਾਂ ਨੇ ਨੌਜਵਾਨਾਂ ਨੂੰ ਗੱਡੀ ‘ਚ ਬੈਠਣ ਲਈ ਕਿਹਾ ਤਾਂ ਉਹ ਫਿਰ ਪੁਲਸ ਕਰਮਚਾਰੀਆਂ ਨਾਲ ਉਲਝ ਗਏ। ਫਿਰ ਹੰਗਾਮਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਦੇ ਹੋਏ ਨੌਜਵਾਨਾਂ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਗੱਡੀ ਅੰਦਰ ਬੈਠੇ ਨੌਜਵਾਨਾਂ ਦੀ ਵੀ ਕੁੱਟਮਾਰ ਕੀਤੀ।