30 ਲੱਖ ਮੰਗੀ ਸੀ ਫਿਰੌਤੀ, ਨਾ ਦੇਣ ‘ਤੇ ਇਕਲੌਤੇ ਪੁੱਤ ਦਾ ਕਤਲ, ਮੁੱਖ ਮੁਲਜ਼ਮ ਲਖਨਊ ਏਅਰਪੋਰਟ ‘ਤੇ ਡੀਟੇਨ

0
2521

ਸ੍ਰੀ ਮੁਕਤਸਰ ਸਾਹਿਬ | ਪੁਲਿਸ ਵੱਲੋਂ ਕੋਟਭਾਈ ਦੇ ਨੌਜਵਾਨ ਨੂੰ ਅਗਵਾ ਕਰਕੇ ਕਤਲ ਦੇ ਮਾਮਲੇ ਵਿਚ ਮੁੱਖ ਦੋਸ਼ੀ ਨਵਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਲਕਾਨਾ ਨੂੰ ਲਖਨਊ ਏਅਰਪੋਰਟ ‘ਤੇ ਡੀਟੇਨ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ 25 ਨਵੰਬਰ ਨੂੰ ਪਿੰਡ ਕੋਟਭਾਈ ਤੋਂ ਇਕ ਲੜਕੇ ਹਰਮਨ ਸਿੰਘ ਪੁੱਤਰ ਸੁਖਦੇਵ ਸਿੰਘ ਉਮਰ ਲਗਭਗ 20 ਸਾਲ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕੀਤਾ ਗਿਆ ਸੀ ਤੇ ਪਰਿਵਾਰ ਪਾਸੋਂ 30 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਸੀ, ਨਾ ਮਿਲਣ ‘ਤੇ ਕਤਲ ਕਰ ਦਿੱਤਾ ਸੀ, ਜਿਸ ਸਬੰਧੀ ਪੁਲਿਸ ਵੱਲੋਂ ਥਾਣਾ ਕੋਟਭਾਈ ਵਿਖੇ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕਰਕੇ ਟਰੇਸ ਕਰਨ ਲਈ ਕੋਸ਼ਿਸ਼ਾਂ ਜਾਰੀ ਸਨ।

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਸ ਮੁਕੱਦਮੇ ਦੇ ਦੋਸ਼ੀਆਂ ਨੂੰ ਟਰੇਸ ਕਰਨ ਵਿਚ ਸਫਲਤਾ ਹਾਸਿਲ ਕੀਤੀ ਅਤੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਨਿਸ਼ਾਨ ਦੇਹੀ ‘ਤੇ ਹਰਮਨ ਸਿੰਘ ਦੀ ਲਾਸ਼ ਨੂੰ ਪਿੰਡ ਸ਼ਾਮਖੇੜਾ ਵਿਖੇ ਖੇਤਾ ਵਿਚੋਂ ਬਰਾਮਦ ਕਰ ਲਿਆ ਸੀ ਪਰ ਇਸ ਮੁਕੱਦਮੇ ਦਾ ਮੁੱਖ ਦੋਸ਼ੀ ਨਵਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਲਕਾਨਾ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ 3 ਦਸੰਬਰ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ ਚਲਾ ਗਿਆ ਸੀ।