ਮਾਣ ਵਾਲੀ ਗੱਲ : ਬ੍ਰਿਟਿਸ਼ ਕੋਲੰਬੀਆ ‘ਚ ਪੁਲਿਸ ਮੁਖੀ ਅਤੇ ਡਿਪਟੀ ਚੀਫ ਹਨ ਪੰਜਾਬੀ

0
853

ਐਬਟਸਫੋਰਡ/ਚੰਡੀਗੜ| ਜ਼ਿਲਾ ਹੁਸ਼ਿਆਰਪੁਰ ਦੇ ਕੋਟ ਫਤਹਿ ਨੇੜਲੇ ਪਿੰਡ ਪੰਡੋਰੀ ਲੱਧਾ ਸਿੰਘ ਦੇ ਜੰਮਪਲ ਤੇ ਸੰਨ 1950 ਚ ਕੈਨੇਡਾ ਆਏ ਸਵ. ਰਸ਼ਪਾਲ ਸਿੰਘ ਢਿਲੋਂ ਪਹਿਲੇ ਪੰਜਾਬੀ ਸਨ, ਜਿਹੜੇ ਰਾਇਲ ਕੈਨੇਡੀਅਨ ਮਾਊਟਿਡ ਪੁਲਿਸ ਚ ਸਿਪਾਹੀ ਭਰਤੀ ਹੋਏ ਸਨ ਅਤੇ ਡਿਪਟੀ ਸੈਰਿਫ ਦੇ ਅਹੁਦੇ ਤੋਂ ਰਿਟਾਇਰ ਹੋਏ ਸੰਨ 1990 ‘ਚ ਬਲਤੇਜ ਸਿੰਘ ਢਿਲੋਂ ਨੂੰ ਰਾਇਲ ਕੈਨੇਡੀਅਨ ਮਾਉਟਿਡ ਪੁਲਿਸ ਚ ਪਹਿਲੇ ਦਸਤਾਰਧਾਰੀ ਪੁਲਿਸ ਅਧਿਕਾਰੀ ਬਣਨ ਦਾ ਮਾਣ ਪ੍ਰਾਪਤ ਹੋਇਆ।

ਇਸ ਵੇਲੇ ਕੈਨੇਡਾ ਭਰ ‘ਚ ਜਿੱਥੇ ਸੈਂਕੜੇ ਪੰਜਾਬਣਾਂ ਤੇ ਪੰਜਾਬੀ ਪੁਲਿਸ ਦੇ ਅਧਿਕਾਰੀ ਵੱਖ-ਵੱਖ ਪੁਲਿਸ ਮਹਿਕਮਿਆਂ ਚ ਸ਼ਾਨਦਾਰ ਸੇਵਾਵਾਂ ਰਹੇ ਹਨ, ਉਥੇ ਬ੍ਰਿਟਿਸ਼ ਕੋਲੰਬੀਆ ਦੇ 4 ਸ਼ਹਿਰਾਂ ਦੇ ਪੁਲਿਸ ਮੁਖੀ ਅਤੇ 3 ਸ਼ਹਿਰਾਂ ਦੇ ਡਿਪਟੀ ਚੀਪ ਪੰਜਾਬੀ ਹਨ, ਜ਼ਿਲਾ ਸ਼ਹੀਦ ਭਗਤ ਸਿੰਘ ਡੇਲਾ ਮਾਣਕ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਪੁਲਿਸ ਦੇ ਮੱਖੀ ਹਨ, ਸੀਨੀਅਰ ਪੰਜਾਬਣ ਪੁਲਿਸ ਅਧਿਕਾਰੀ ਵੈਂਡੀ ਮੇਹਟ ਮੈਪਲ ਰਿੱਜ ‘ਤੇ ਪਿੱਟਮਿੱਡੋ ਪੁਲਿਸ ਦੇ ਮੁੱਖੀ ਹਨ, ਕੈਨੇਡਾ ਦੇ ਇਤਿਹਾਸ ‘ਚੋਂ 2 ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਨਿਯੁਕਤ ਹੋਣ ਵਾਲੀ ਪਹਿਲੀ ਪੰਜਾਬਣ ਪੁਲਿਸ ਅਧਿਕਾਰੀ ਹੈ। ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਔੜ ਨੇੜਲੇ ਪਿੰਡ ਮੱਲਪੁਰ ਦੇ ਦੇਵ ਚੌਹਾਨ ਰਿਚਮੰਡ ਦੇ ਪੁਲਿਸ ਅਧਿਕਾਰੀ ਸਟੀਵ ਰਾਏ ਵੈਨਕੂਵਰ, ਹਰਜ਼ ਸਿੱਧੂ ਡੈਲਟਾ ਅਤੇ ਰਾਜ ਸੈਣੀ ਨੈਲਸਨ ਪੁਲਿਸ ਦੇ ਡਿਪਟੀ ਚੀਫ ਹਨ।