ਹੁਣ ਨਾਜਾਇਜ਼ ਅਸਲਾ ਰੱਖਣ ‘ਤੇ 3 ਸਾਲ ਦੀ ਸਜ਼ਾ ਤੋਂ ਇਲਾਵਾ ਹੋਵੇਗਾ ਭਾਰੀ ਜੁਰਮਾਨਾ

0
1609

ਫਰੀਦਕੋਟ | ਸਥਾਨਕ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਪ੍ਰਸ਼ਾਂਤ ਵਰਮਾ ਦੀ ਅਦਾਲਤ ਨੇ ਨਾਜਾਇਜ਼ ਅਸਲਾ ਰੱਖਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ 3 ਸਾਲ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਦਿੱਤਾ। ਜੇਕਰ ਜੁਰਮਾਨਾ ਨਾ ਭਰੇ ਤਾਂ ਉਸ ਨੂੰ 30 ਦਿਨ ਦੀ ਵੱਖਰੀ ਸਜ਼ਾ ਭੁਗਤਣੀ ਪਵੇਗੀ ।

ਜਾਣਕਾਰੀ ਅਨੁਸਾਰ ਥਾਣਾ ਸਦਰ ਫਰੀਦਕੋਟ ਦੀ ਪੁਲਸ ਵੱਲੋਂ ਸਤੰਬਰ 2021 ਨੂੰ ਚੈਕਿੰਗ ਦੌਰਾਨ ਇਕ ਵਿਅਕਤੀ ਪਾਸੋਂ ਪਿਸਟਲ 32 ਬੋਰ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ, ਜਿਸ ਦੀ ਪਛਾਣ ਰਵੀ ਸਿੰਘ ਪੁੱਤਰ ਰਾਜ ਸਿੰਘ ਵਾਸੀ ਲੰਬਵਾਲੀ ਵਜੋਂ ਹੋਈ। ਉਸ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਧਿਰਾ ਦੀਆਂ ਦਲੀਲਾਂ ਸੁਣਨ ਉਪਰੰਤ ਰਵੀ ਸਿੰਘ ਖਿਲਾਫ ਜੁਰਮ ਸਾਬਤ ਹੋਣ ‘ਤੇ ਸਜ਼ਾ ਅਤੇ ਜੁਰਮਾਨਾ ਕਰਨ ਦਾ ਹੁਕਮ ਕੀਤਾ।