ਚੰਡੀਗੜ੍ਹ। ਲਾਰੈਂਸ ਗੈਂਗ ਦੇ ਸਰਗਣੇ ਕੁਲਦੀਪ ਉਰਫ਼ ਕਾਸੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਮਾਣਯੋਗ ਅਦਾਲਤ ਨੇ ਕਾਸੀ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਕੁਲਦੀਪ ਸਿੱਧੂ ਮੂਸੇ ਵਾਲਾ ਦੇ ਕਤਲ ਵਿੱਚ ਸ਼ਾਮਲ ਰਿਹਾ ਹੈ। ਇਸ ਤੋਂ ਇਲਾਵਾ ਕੁਲਦੀਪ ਝੱਜਰ ‘ਚ ਕਤਲ ਸਮੇਤ ਕਰੀਬ 9 ਤੋਂ 10 ਮਾਮਲਿਆਂ ‘ਚ ਲੋੜੀਂਦਾ ਸੀ।