ਦਿੱਲੀ | ਨਗਰ ਨਿਗਮ ਚੋਣਾਂ ਦਿੱਲੀ ਵਿਚ ਵੱਡੀ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਾਅਵਾ ਕੀਤਾ ਕਿ ਗੁਜਰਾਤ ਵਿਚ ਪਾਰਟੀ ਦੀ ਹਾਰ ਦੀ ਭਵਿੱਖਬਾਣੀ ਕਰਨ ਵਾਲੇ ਐਗਜ਼ਿਟ ਪੋਲ ਗਲਤ ਸਾਬਤ ਹੋਣਗੇ ਤੇ ਗੁਜਰਾਤ ਦੇ ਨਤੀਜੇ ਹੈਰਾਨ ਕਰ ਦੇਣਗੇ ਤੇ ਵਿਰੋਧੀਆਂ ਨੂੰ ਮਿਲੇਗਾ ਕਰਾਰਾ ਜਵਾਬ। ਐਗਜ਼ਿਟ ਪੋਲ ਮੁਤਾਬਕ ‘ਆਪ’ ਦੀ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ‘ਚ ਹਾਰ ਹੋਣੀ ਤੈਅ ਦੱਸੀ ਗਈ ਹੈ, ਜਿਸ ਦੇ ਨਤੀਜੇ ਭਲਕੇ ਸਭ ਨੂੰ ਹੈਰਾਨ ਕਰ ਦੇਣਗੇ। CM ਮਾਨ ਨੇ ਕਿਹਾ, ‘ਰੁਝਾਨ ਹੁਣ ਨਤੀਜਿਆਂ ਵਿਚ ਤਬਦੀਲ ਹੋ ਰਹੇ ਹਨ।
ਕੇਜਰੀਵਾਲ ਨੇ ਦਿੱਲੀ ’ਚ ਕਾਂਗਰਸ ਦੇ 15 ਸਾਲਾਂ ਦੇ ਸ਼ਾਸਨ ਨੂੰ ਉਖਾੜਿਆ ਅਤੇ ਹੁਣ ਭਾਜਪਾ ਦੇ 15 ਸਾਲਾਂ ਦੇ ਸ਼ਾਸਨ ਨੂੰ ਖਤਮ ਕਰ ਦਿੱਤਾ। ਮੈਂ ਕੱਲ੍ਹ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਤੁਹਾਡੇ ਨਾਲ ਹੋਵਾਂਗਾ। ਨਤੀਜੇ ਹੈਰਾਨੀਜਨਕ ਹੋਣਗੇ। ਗੁਜਰਾਤ ਵਿਚ ਐਗਜ਼ਿਟ ਪੋਲ ਗਲਤ ਸਾਬਤ ਹੋਣਗੇ। ਮੈਂ ਪਾਰਟੀ ਦਫਤਰ ਜਾਵਾਂਗਾ ਅਤੇ ਵਰਕਰਾਂ ਨਾਲ ਜਸ਼ਨ ਮਨਾਵਾਂਗਾ।