ਰਾਜਸਥਾਨ ‘ਚ ਗੈਂਗਵਾਰ, ਗੈਂਗਸਟਰ ਰਾਜੂ ਠੇਠ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ

0
717

ਰਾਜਸਥਾਨ ਦੇ ਮਸ਼ਹੂਰ ਗੈਂਗਸਟਰ ਰਾਜੂ ਠੇਠ ਦਾ ਸੀਕਰ ਵਿਚ ਅੱਜ ਸਵੇਰੇ ਗੈਂਗਵਾਰ ਵਿਚ ਮਰਡਰ ਹੋ ਗਿਆ। ਕੋਚਿੰਗ ਦੀ ਡ੍ਰੈੱਸ ਵਿਚ ਪਹੁੰਚੇ ਬਦਮਾਸ਼ਾਂ ਨੇ ਠੇਠ ਨੂੰ ਘੰਟੀ ਬੁਲਾ ਕੇ ਬਾਹਰ ਬੁਲਾਇਆ ਤੇ ਫਾਇਰਿੰਗ ਕਰ ਦਿੱਤੀ। ਠੇਠ ਨੂੰ 3 ਤੋਂ ਵੱਧ ਗੋਲੀ ਲੱਗਣ ਦੀ ਖਬਰ ਹੈ।

ਰਾਜਸਥਾਨ ਦੇ ਡੀਜੀਪੀ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਸ ਫਾਇਰਿਗ ਦਾ ਇਕ ਬਦਮਾਸ਼ ਨੇ ਵੀਡੀਓ ਵੀ ਬਣਾਇਆ। ਕਤਲ ਕਰਕੇ ਬਦਮਾਸ਼ ਆਲਟੋ ਕਾਰ ਤੋਂ ਭੱਜੇ ਹਨ।ਮਿਸ਼ਰਾ ਨੇ ਦੱਸਿਆ ਕਿ ਬਦਮਾਸ਼ ਪੰਜਾਬ ਤੇ ਹਰਿਆਣਾ ਬਾਰਡਰ ਵੱਲ ਜਾਣਗੇ। ਇਨ੍ਹਾਂ ਬਦਮਾਸ਼ਾਂ ਦੇ ਪਿੱਛੇ ਰਾਜਸਥਾਨ ਪੁਲਿਸ ਹੈ। ਪੂਰੇ ਸੂਬੇ ਵਿਚ ਸਖਤ ਸੁਰੱਖਿਆ ਦੇ ਹੁਕਮ ਦੇ ਦਿੱਤੇ ਗਏ ਹਨ। ਸਾਰੇ ਐੱਸਐੱਚਓ ਨੂੰ ਫੀਲਡ ਵਿਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ

ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਪਿਪਰਾਲੀ ਰੋਡ ‘ਤੇ ਠੇਠ ਦਾ ਘਰ ਹੈ। ਇਥੇ ਹੋਈ ਫਾਇਰਿੰਗ ਵਿਚ ਠੇਠ ਦੇ ਨਾਲ ਉਸ ਦੇ ਇਕ ਰਿਸ਼ਤੇਦਾਰ ਦੀ ਮੌਤ ਦੀ ਵੀ ਖਬਰ ਹੈ। ਹਾਲਾਂਕਿ ਪੁਲਿਸ ਨੇ ਦੂਜੀ ਮੌਤ ਦੀ ਪੁਸ਼ਟੀ ਨਹੀਂ ਕੀਤੀ। ਉਥੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਵਿਚ ਚਾਰੋਂ ਬਦਮਾਸ਼ ਨਜ਼ਰ ਆਏ ਹਨ। ਜਿਸ ਵਿਚ ਉਹ ਹਥਿਆਰਾਂ ਨਾਲ ਭੱਜਦੇ ਨਜ਼ਰ ਆ ਰਹੇ ਹਨ।

ਫਾਇਰਿੰਗ ਦੀ ਜਾਣਕਾਰੀ ਮਿਲਦੇ ਹੀ ਸੀਕਰ ਐੱਸਪੀ ਕੁੰਵਰ ਰਾਸ਼ਟਰਦੀਪ ਸਣੇ ਵੱਡੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਤੇ ਡੀਜੀਪੀ ਦੇ ਨਿਰਦੇਸ਼ ‘ਤੇ ਪੂਰੇ ਸੂਬੇ ਵਿਚ ਨਾਕਾਬੰਦੀ ਕੀਤੀ ਗਈ ਹੈ। ਠੇਠ ਦੀ ਗੈਂਗ ਸ਼ੇਖਾਵਟੀ ਵਿਚ ਕਾਫੀ ਸਰਗਰਮ ਸੀ ਤੇ ਆਨੰਦਪਾਲ ਗੈਂਗ ਨਾਲ ਵੀ ਉਸ ਦੀ ਦੁਸ਼ਮਣੀ ਸੀ। ਆਨੰਦਪਾਲ ਦੇ ਐਨਕਾਊਂਟਰ ਦੇ ਬਾਅਦ ਦੋਵੇਂ ਗੈਂਗ ਵਿਚ ਲੜਾਈ ਜਾਰੀ ਸੀ।