ਨਸ਼ੇੜੀ ਦੋਸਤਾਂ ਦਾ ਆਪਸ ‘ਚ ਝਗੜਾ : ਡਰੱਗਸ ਲਈ ਵਰਤੀ ਜਾਂਦੀ ਸਰਿੰਜ ਨਾਲ ਦੋਸਤ ਦੀ ਧੌਣ ‘ਤੇ 100 ਵਾਰ ਕੀਤਾ ਹਮਲਾ, ਮੌਕੇ ‘ਤੇ ਮੌਤ

0
629

ਬਕਸਰ। ਬਕਸਰ ਵਿਚ 20 ਸਾਲ ਦੇ ਨੌਜਵਾਨ ਦੀ ਉਸਦੇ ਹੀ ਤਿੰਨ ਦੋਸਤਾਂ ਨੇ ਜਾਨ ਲੈ ਲਈ। ਉਨ੍ਹਾਂ ਵਿਚਾਲੇ ਡਰੱਗਸ ਨੂੰ ਲੈ ਕੇ ਵਿਵਾਦ ਹੋਇਆ ਸੀ। ਪਹਿਲਾਂ ਤਿੰਨਾਂ ਨੇ ਉਸਦੀ ਕੁਟਮਾਰ ਕੀਤੀ। ਫਿਰ ਤਿੰਨਾਂ ਨੇ ਉਸਦੀ ਧੌਣ ਉਤੇ ਡਰੱਗਸ ਲੈਣ ਵਾਲੀ ਸਰਿੰਜ ਦੀ ਸੂਈ ਨਾਲ 100 ਵਾਰ ਹਮਲਾ ਕੀਤਾ, ਜਿਸ ਨਾਲ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ।
ਘਟਨਾ 9 ਨਵੰਬਰ ਦੀ ਹੈ। ਲਾਸ਼ ਅਗਲੇ ਦਿਨ ਸਵੇਰੇ ਜ਼ਿਲ੍ਹੇ ਦੇ ਮੁਫਸਿਲ ਥਾਣਾ ਇਲਾਕੇ ਦੇ ਕੁੱਤਪੁਰਾ ਚਿਮਨੀ ਕੋਲ ਮਿਲੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਦੋ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ। ਤੀਜਾ ਦੋਸ਼ੀ ਬੈਂਗਲੁਰੂ ਭੱਜ ਗਿਆ ਹੈ। ਸਾਰੇ ਇੰਟਰ ਦੇ ਵਿਦਿਆਰਥੀ ਹਨ।
ਜਾਣਕਾਰੀ ਅਨੁਸਾਰ ਮਨੋਜ ਯਾਦਵ ਆਪਣੇ ਤਿੰਨ ਦੋਸਤਾਂ ਨਯਨ ਪ੍ਰਕਾਸ਼ (19), ਧੀਰਜ (18) ਤੇ ਸੰਨੀ ਪਾਸੀ (19) ਨਾਲ ਘਰ ਤੋਂ ਆਹਿਰੌਲੀ ਵਿਚ ਹੋ ਰਹੇ ਯੱਗ ਨੂੰ ਦੇਖਣ ਲਈ ਨਿਕਲੇ ਸਨ। ਰਾਸਤੇ ਵਿਚ ਕ੍ਰਿਤਪੁਰਾ ਚਿਮਨੀ ਕੋਲ ਸਾਰਿਆਂ ਨੇ ਪਹਿਲਾਂ ਨਸ਼ਾ ਕੀਤਾ। ਜ਼ਿਆਦਾ ਨਸ਼ਾ ਲੈਣ ਕਰਕੇ ਚਾਰਾਂ ਦੋਸਤਾਂ ਵਿਚ ਵਿਵਾਦ ਹੋ ਗਿਆ।
ਆਰੋਪੀਆਂ ਨੇ ਦੱਸਿਆ ਕਿ ਤਿੰਨ-ਤਿੰਨ ਡੋਜ਼ਾਂ ਸਾਰਿਆਂ ਨੇ ਲਈਆਂ। ਆਖਿਰੀ ਡੋਜ਼ ਲਈ ਝਗੜਾ ਹੋ ਗਿਆ। ਮਨੋਜ ਹੋਰ ਡੋਜ਼ ਮੰਗ ਰਿਹਾ ਸੀ। ਇਸੇ ਨੂੰ ਲੈ ਕੇ ਪਹਿਲਾਂ ਕੁੱਟਮਾਰ ਹੋਈ, ਫਿਰ ਸਾਰਿਆ ਨੇ ਮਨੋਜ ਨੂੰ ਫੜ ਕੇ ਸਰਿੰਜ ਦੀ ਸੂਈ ਨਾਲ ਮਨੋਜ ਦੀ ਧੌਣ ਉਤੇ 100 ਤੋਂ ਵੀ ਜ਼ਿਆਦਾ ਵਾਰ ਹਮਲਾ ਕੀਤਾ। ਜਿਸ ਨਾਲ ਮਨੋਜ ਦੀ ਮੌਕੇ ਉੇਤੇ ਹੀ ਮੌਤ ਹੋ ਗਈ। ਪੁਲਿਸ ਜਾਂਚ ਵਿਚ ਵੀ ਇਹ ਗੱਲ ਸਾਹਮਣੇ ਆਈ ਸੀ।
ਮੁਫਸਿਲ ਥਾਣਾ ਮੁਖੀ ਅਮਿਤ ਕੁਮਾਰ ਨੇ ਦੱਸਿਆ ਕਿ ਨੌਜਵਾਨ ਦਾ ਕਤਲ ਉਸਦੇ ਹੀ ਦੋਸਤਾਂ ਨੇ ਕੀਤਾ ਸੀ। ਤਕਨੀਕੀ ਟੀਮ ਦੀ ਮਦਦ ਨਾਲ ਪਤਾ ਲੱਗਾ ਕਿ ਮ੍ਰਿਤਕ ਦਾ ਮੋਬਾਈਲ ਉਸਦੇ ਹੀ ਦੋਸਤਾਂ ਕੋਲ ਹੈ। ਦੋ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਇਕ ਗਲਤੀ ਤੇ ਫੜੇ ਗਏ ਆਰੋਪੀ
ਮੁਫਸਸਿਲ ਪੁਲਿਸ ਮੁਤਾਬਿਕ ਮਨੋਜ ਯਾਦਵ ਦਾ ਮੋਬਾਈਲ ਲਾਸ਼ ਕੋਲੋਂ ਨਹੀਂ ਮਿਲਿਆ ਸੀ। ਪੁਲਿਸ ਨੇ ਮੋਬਾਈਲ ਨੰਬਰ ਨੂੰ ਸਰਵੀਲਾਂਸ ਉਤੇ ਪਾ ਦਿੱਤਾ। ਇਸਦੇ ਅਧਾਰ ਉਤੇ ਮੋਬਾਈਲ ਰੱਖਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਮਨੋਜ ਯਾਦਵ ਦਾ ਦੋਸਤ ਹੀ ਨਿਕਲਿਆ। ਉਸਨੇ ਪੁੱਛਗਿਛ ਵਿਚ ਨਸ਼ੇ ਵਿਚ ਕਤਲ ਦੀ ਗੱਲ ਮੰਨ ਲਈ।