Breaking news : ਜਿਉਂਦਾ ਹੈ ਅੱਤਵਾਦੀ ਰਿੰਦਾ ਸੰਧੂ ! ਖੁਦ ਪੋਸਟ ਪਾ ਕੇ ਕੀਤਾ ਦਾਅਵਾ ?

0
223

ਚੰਡੀਗੜ੍ਹ | ਸੋਸ਼ਲ ਮੀਡੀਆ ‘ਤੇ ਅੱਤਵਾਦੀ ਰਿੰਦਾ ਸੰਧੂ ਦੀ ਮੌਤ ਦੀ ਖਬਰ ਫੈਲਾਣ ਤੋਂ ਬਾਅਦ ਰਿੰਦਾ ਸੰਧੂ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਪਾ ਕੇ ਕਿਹਾ ਕਿ ਮੈਂ ਜ਼ਿੰਦਾ ਹਾਂ ਅਤੇ ਚੜਦੀ ਕਲਾ ਚ ਹਾਂ। ਜਿਹੜੇ ਨਿਊਜ਼ ਚੈਲਨ ਮੇਰੇ ਮਰਨ ਦੀ ਖਬਰ ਚਲਾ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ। ਮੈਂ ਜ਼ਿੰਦਾ ਹਾਂ ਅਤੇ ਚੜਦੀ ਕਲਾ ਚ ਹਾਂ। ਰਿੰਦਾ ਨੇ ਆਪਣੀ ਲਾਈਵ ਲੋਕੇਸ਼ਨ ਵੀ ਇਸ ਪੋਸਟ ਚ ਸ਼ੇਅਰ ਕੀਤੀ । ਰਿੰਦਾ ਨੇ ਪੋਸਟ ਚ ਕਿਹਾ ਕਿ ਮੇਰਾ ਗੋਲਡੀ ਬਰਾੜ ਨਾਲ ਨਾਮ ਜੋੜਿਆ ਜਾ ਰਿਹਾ ਹੈ, ਮੇਰਾ ਗੋਲਡੀ ਬਰਾੜ ਨਾਲ ਕੋਈ ਸਬੰਧ ਨਹੀਂ ਹੈ।

ਇਸ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਪੋਸਚ ਖੁਦ ਰਿੰਦਾ ਨੇ ਪਾਈ ਹੈ ਜਾਂ ਕਿਸੇ ਹੋਰ ਨੇ ਪਾਈ ਹੈ। ਉਸ ਤੋਂ ਬਾਅਦ ਹੀ ਪਤਾ ਲਗੇਗਾ ਕਿ ਕੀ ਰਿੰਦਾ ਜ਼ਿੰਦਾ ਹੈ ਜਾਂ ਮਰ ਗਿਆ। ਇਸ ਪੋਸਟ ਦੀ ਪੁਸ਼ਟੀ ਫਿਲਫਾਲ ਨਹੀਂ ਕੀਤੀ ਜਾ ਸਕਦੀ।