ਕਿਸਾਨਾਂ ਨੇ ਅੰਮ੍ਰਿਤਸਰ ਦਾ ਕੱਥੂਨੰਗਲ ਟੋਲ ਪਲਾਜ਼ਾ ਆਮ ਲੋਕਾਂ ਲਈ ਕੀਤਾ ‘ਫ੍ਰੀ’, ਪੱਕੇ ਧਰਨੇ ‘ਤੇ ਬੈਠੇ

0
810

ਅੰਮ੍ਰਿਤਸਰ | ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਉਣ ਵਾਲੇ ਕਿਸਾਨ ਇੱਕ ਵਾਰ ਫਿਰ ਟੋਲ ਪਲਾਜੇ ਬੰਦ ਕਰਵਾਉਣ ਲੱਗ ਪਏ ਹਨ। ਬੁੱਧਵਾਰ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਵੀਰਵਾਰ ਨੂੰ ਅੰਮ੍ਰਿਤਸਰ ਦਾ ਕੱਥੂਨੰਗਲ ਟੋਲ ਪਲਾਜਾ ‘ਤੇ ਧਰਨਾ ਲਗਾ ਦਿੱਤਾ। ਧਰਨੇ ਕਾਰਨ ਟੋਲ ਬੰਦ ਹੋ ਗਿਆ ਅਤੇ ਬਿਨਾ ਪਰਚੀ ਤੋਂ ਲੋਕ ਲੰਘਣ ਲੱਗ ਪਏ।

ਅੰਮ੍ਰਿਤਸਰ ਦੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਸਰਕਾਰ ਵਲੋਂ ਦਿੱਲੀ ਅੰਦੋਲਨ ਮੌਕੇ ਜੋ ਮੰਗਾਂ ਮੰਨੀਆਂ ਗਈਆਂ ਸਨ ਉਹ ਅਜੇ ਤੱਕ ਨਹੀਂ ਪੂਰੀਆਂ ਹੋਈਆਂ। ਕਿਸਾਨਾਂ ਨੂੰ ਨਾ ਤਾਂ ਸਸਤਾ ਡੀਜ਼ਲ ਮਿਲ ਰਿਹਾ ਹੈ ਨਾ ਹੀ ਬਿਜਲੀ ਤੇ ਨਾ ਮੁਆਵਜਾ। ਇਸੇ ਕਰਕੇ ਕਿਸਾਨ ਮੁੜ ਸੜਕਾਂ ਉੱਤੇ ਉਤਰਿਆ ਹੋਇਆ ਹੈ। ਧਰਨੇ ਕਾਰਨ ਜੇ ਲੋਕਾਂ ਨੂੰ ਕੋਈ ਦਿੱਕਤ ਹੋ ਰਹੀ ਹੈ ਤਾਂ ਇਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੈ।

ਕਿਸਾਨਾਂ ਦੇ ਧਰਨੇ ਕਾਰਨ ਜੰਮੂ-ਪਠਾਨਕੋਟ ਤੋਂ ਅੰਮ੍ਰਿਤਸਰ ਆਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਕਿਸਾਨਾਂ ਨੇ ਭੰਡਾਰੀ ਪੁਲ ਬੰਦ ਕੀਤਾ ਗਿਆ ਹੈ ਜਿਸ ਕਾਰਨ ਵੀ ਜਾਮ ਲੱਗ ਰਿਹਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : Telegram )