ਬੱਕਰੀਆਂ ਦੇ ਨਾਲ-ਨਾਲ ਬੱਕਰੇ ਵੀ ਦੇ ਰਹੇ ਦੁੱਧ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਮਾਮਲਾ

0
428

ਮੱਧ ਪ੍ਰਦੇਸ਼। ਬੱਕਰੀਆਂ ਦੇ ਦੁੱਧ ਦੇਣ ਦੀ ਗੱਲ ਤਾਂ ਸਾਰੇ ਜਾਣਦੇ ਹੀ ਹਨ, ਪਰ ਜੇਕਰ ਕੋਈ ਤੁਹਾਨੂੰ ਕਹੇ ਕਿ ਹੁਣ ਬੱਕਰੇ ਵੀ ਦੁੱਧ ਦੇਣ ਲੱਗੇ ਹਨ ਤਾਂ ਕੀ ਹੋਵੇਗਾ? ਪਰ ਇਹ ਸੱਚ ਹੈ ਕਿ ਹੁਣ ਬੱਕਰੇ ਵੀ ਦੁੱਧ ਦੇਣ ਲੱਗੇ ਹਨ। ਅਜਿਹਾ ਦੇਖਿਆ ਗਿਆ ਹੈ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਵਿਚ। ਬੁਰਹਾਨਪੁਰ ਦੇ ਸਰਤਾਜ ਫਾਰਮ ਹਾਊਸ ਵਿਚ ਚਾਰ ਬੱਕਰੇ ਅਜਿਹੇ ਹਨ, ਜੋ ਰੋਜ਼ਾਨਾ ਦੁੱਧ ਦਿੰਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਫਾਰਮਹਾਊਸ ਵਿਚ ਰਾਜਸਥਾਨ ਤੇ ਪੰਜਾਬ ਪ੍ਰਜਾਤੀ ਦੇ ਚਾਰ ਬੱਕਰੇ ਰੋਜ਼ਾਨਾ ਲਗਭਗ 250 ਗ੍ਰਾਮ ਦੁੱਧ ਦਿੰਦੇ ਹਨ। ਇਨ੍ਹਾਂ ਦੀ ਸਰੀਰਕ ਬਨਾਵਟ ਬੱਕਰਿਆਂ ਵਰਗੀ ਹੈ ਪਰ ਗੁਪਤਅੰਗ ਉਤੇ ਬੱਕਰੀਆਂ ਵਾਂਗ ਦੋ ਥਣ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਬੱਕਰੇ 52 ਹਜ਼ਾਰ ਰੁਪਏ ਤੋਂ ਲੈ ਕੇ 4 ਲੱਖ ਤੱਕ ਦੀ ਕੀਮਤ ਦੇ ਹਨ।
ਜਾਣਕਾਰੀ ਅਨੁਸਾਰ ਬੁਰਹਾਨਪੁਰ ਵਿਚ ਪੇਸ਼ੇ ਤੋਂ ਇੰਜੀਨੀਅਰ ਰਹੇ ਤੁਸ਼ਾਰ ਹੁਣ ਇਕ ਫਾਰਮ ਹਾਊਸ ਚਲਾਉਂਦੇ ਹਨ। ਉਨ੍ਹਾਂ ਦੇ ਫਾਰਮ ਹਾਊਸ ਵਿਚ ਸੈਂਕੜੇ ਬੱਕਰੀਆਂ ਤੇ ਬੱਕਰੇ ਹਨ। ਉਨ੍ਹਾਂ ਨੇ ਦੱਸਿਆ ਕਿ ਫਾਰਮ ਹਾਊਸ ਵਿਚ ਪੰਜਾਬ, ਰਾਜਸਥਾਨ, ਹੈਦਰਾਬਾਦ ਤੇ ਚੰਬਲ ਨਸਲ ਦੇ ਬੱਕਰੇ ਪਾਲ਼ੇ ਜਾ ਰਹੇ ਹਨ। ਉਨ੍ਹਾਂ ਹੀ ਬੱਕਰਿਆਂ ਵਿਚੋਂ ਚਾਰ ਅਜਿਹੇ ਹਨ, ਜੋ ਬੱਕਰੀਆਂ ਵਾਂਗ ਦੁੱਧ ਦਿੰਦੇ ਹਨ। ਇਹ ਚਾਰੇ ਹੀ ਰਾਜਸਥਾਨੀ ਨਸਲ ਦੇ ਬੱਕਰੇ ਹਨ।
ਤੁਸ਼ਾਰ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਚਾਰਾਂ ਬੱਕਰਿਆਂ ਦੀ ਸਰੀਰਕ ਬਨਾਵਟ ਹੋਰ ਬੱਕਰਿਆਂ ਤੋਂ ਥੋੜ੍ਹੀ ਵੱਖ ਹੈ। ਇਹ ਭਾਰੀ-ਭਰਕਮ ਤਾਂ ਹਨ, ਪਰ ਕਾਫੀ ਹੱਦ ਤੱਕ ਇਨ੍ਹਾਂ ਦੀ ਬਨਾਵਟ ਬੱਕਰੀਆਂ ਵਰਗੀ ਹੀ ਹੈ। ਉਨ੍ਹਾਂ ਦੇ ਫਾਰਮ ਹਾਊਸ ਦੇ ਇਹ ਬੱਕਰੇ ਇਲਾਕੇ ਵਿਚ ਕਾਫੀ ਫੇਮਸ ਹੋ ਗਏ ਹਨ। ਹੁਣ ਤਾਂ ਲੋਕ ਦੂਰ ਦੂਰ ਤੋਂ ਆ ਕੇ ਇਨ੍ਹਾਂ ਬੱਕਰਿਆਂ ਨੂੰ ਦੇਖਣ ਦੀ ਇੱਛਾ ਪ੍ਰਗਟ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਬੱਕਰਿਆਂ ਦੇ ਗੁਪਤਅੰਗਾਂ ਉਤੇ ਬੱਕਰੀਆਂ ਵਾਂਗ ਦੋ ਥਣ ਹਨ। ਇਨ੍ਹਾਂ ਥਣਾਂ ਰਾਹੀਂ ਹੀ ਬੱਕਰੇ ਹਰ ਰੋਜ਼ ਦੁੱਧ ਦਿੰਦੇ ਹਨ। ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਦੇ ਇਨ੍ਹਾਂ ਜਾਨਵਰਾਂ ਨੂੰ ਲੈ ਕੇ ਡਾਕਟਰਾਂ ਨੇ ਦੱਸਿਆ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਅਜਿਹਾ ਕਈ ਵਾਰ ਹਾਰਮੋਨਲ ਚੇਂਜ ਕਾਰਨ ਵੀ ਹੋ ਸਕਦਾ ਹੈ ਤੇ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।