ਲੁਧਿਆਣਾ ‘ਚ ਗੱਡੀਆਂ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ, ਨਕਲੀ ਨੰਬਰ ਪਲੇਟਾਂ ਲਾ ਕੇ ਵੇਚਦੇ ਸੀ ਵਾਹਨ

0
247

ਲੁਧਿਆਣਾ | ਜ਼ਿਲਾ ਦੀ ਪੁਲਿਸ ਨੇ ਵਾਹਨ ਚੋਰਾਂ ਦੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 4 ਮੋਟਰਸਾਈਕਲ, 2 ਸਕੂਟਰ ਅਤੇ 5 ਚੋਰੀ ਦੇ ਮੋਬਾਈਲ ਬਰਾਮਦ ਕੀਤੇ ਹਨ। ਏਡੀਸੀਪੀ ਰੁਪਿੰਦਰ ਕੌਰ ਸਰਾਂ ਅਤੇ ਐਸਐਚਓ ਬੇਅੰਤ ਜੁਨੇਜਾ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਸ਼ਰਾਰਤੀ ਅਨਸਰ ਸ਼ਹਿਰ ਵਿੱਚੋਂ ਵਾਹਨ ਚੋਰੀ ਕਰ ਕੇ ਬਾਹਰਲੇ ਇਲਾਕਿਆਂ ਵਿੱਚ ਵੇਚਦੇ ਹਨ।

ਮੁਲਜ਼ਮਾਂ ਨੂੰ ਫੜਨ ਲਈ ਜਾਲ ਵਿਛਾਇਆ ਗਿਆ। ਪੁਲਿਸ ਨੇ ਸ਼ਰਾਰਤੀ ਅਨਸਰਾਂ ਨੂੰ ਚੋਰੀ ਦੀ ਗੱਡੀ ਤੇ ਮੋਬਾਈਲ ਫ਼ੋਨ ਸਮੇਤ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਪਹਿਲਾਂ ਉਹ ਗੱਡੀ ਦੀ ਰੇਕੀ ਕਰਦਾ ਸੀ। ਜਦੋਂ ਕੋਈ ਵਾਹਨ ਕਾਫੀ ਦੇਰ ਤੱਕ ਇੱਕ ਥਾਂ ‘ਤੇ ਖੜ੍ਹਾ ਰਹਿੰਦਾ ਸੀ ਤਾਂ ਉਹ ਮੌਕਾ ਦੇਖ ਕੇ ਵਾਹਨ ਚੋਰੀ ਕਰ ਲੈਂਦੇ ਸਨ। ਮੁਲਜ਼ਮਾਂ ਨੇ ਕਈ ਚਾਬੀਆਂ ਆਪਣੇ ਕੋਲ ਰੱਖੀਆਂ ਹੋਈਆਂ ਸਨ।

ਕਈ ਦਿਨ ਉਹ ਇਧਰ-ਉਧਰ ਗੱਡੀ ਖੜ੍ਹੀ ਕਰਦੇ ਰਹਿੰਦੇ ਸਨ। ਜਦੋਂ ਗੱਡੀ ਨੂੰ ਉੱਥੇ ਰੱਖ ਕੇ ਕੁਝ ਦਿਨ ਲੰਘ ਜਾਂਦੇ ਸਨ ਤਾਂ ਉਸ ‘ਤੇ ਜਾਅਲੀ ਨੰਬਰ ਪਲੇਟ ਲਗਾ ਦਿੰਦੇ ਸਨ। ਨੰਬਰ ਪਲੇਟ ਬਦਲ ਕੇ ਮੁਲਜ਼ਮ ਗੱਡੀ ਕਿਸੇ ਕਬਾੜੀਏ ਜਾਂ ਹੋਰ ਵਿਅਕਤੀ ਨੂੰ ਵੇਚ ਦਿੰਦੇ ਸਨ। ਪੁਲੀਸ ਨੇ ਇਸ ਮਾਮਲੇ ਵਿੱਚ ਅਮਨਦੀਪ ਸਿੰਘ ਉਰਫ਼ ਜੀਵਨ (28) ਵਾਸੀ ਰਾਏਕੋਟ ਰੋਡ ਮੁੱਲਾਂਪੁਰ ਦਾਖਾ ਅਤੇ ਅਸ਼ਵਨੀ ਕੁਮਾਰ ਉਰਫ਼ ਸੰਨੀ (25) ਵਾਸੀ ਬਸਤੀ ਜੋਧੇਵਾਲ ਵਿੱਚ ਜਗੀਰਪੁਰ ਰੋਡ ਸਥਿਤ ਬੇਦੀ ਕਾਲੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਨਸ਼ੇ ਦੇ ਆਦੀ ਹਨ। ਉਹ ਨਸ਼ੇ ਦੀ ਲੋੜ ਪੂਰੀ ਕਰਨ ਲਈ ਜ਼ੁਰਮ ਕਰਦੇ ਸਨ। ਮੁਲਜ਼ਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਮੋਬਾਈਲ ਫੋਨ ਖੋਹ ਕੇ ਵਾਹਨ ਚੋਰੀ ਕਰਦੇ ਸਨ। ਮੁਲਜ਼ਮ ਅਮਨਦੀਪ ਖ਼ਿਲਾਫ਼ ਦੋ ਕੇਸ ਦਰਜ ਹਨ। ਦੋਸ਼ੀ 7 ਮਾਰਚ ਨੂੰ ਜ਼ਮਾਨਤ ‘ਤੇ ਬਾਹਰ ਆਇਆ ਸੀ। ਉਸ ਨੇ ਫਿਰ ਤੋਂ ਗੱਡੀ ਖੋਹਣ ਅਤੇ ਚੁੱਕ ਲਈ। ਮੁਲਜ਼ਮਾਂ ਖ਼ਿਲਾਫ਼ ਮਾਡਲ ਟਾਊਨ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।