ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਪ੍ਰੇਸ਼ਾਨ ਪਤੀ ਨੇ ਧੀ, ਭਤੀਜੇ ਅਤੇ ਭਰਾ ਸਣੇ ਨਹਿਰ ‘ਚ ਸੁੱਟੀ ਕਾਰ, ਚਾਰਾਂ ਦੀ ਮੌਤ

0
543


ਫ਼ਿਰੋਜ਼ਪੁਰ | ਘਰੇਲੂ ਕਲੇਸ਼ ਕਾਰਨ ਇੱਕ ਵਿਅਕਤੀ ਨੇ ਆਪਣੀ ਧੀ ਗੁਰਲੀਨ (8), ਭਤੀਜੇ ਅਗਮ (11) ਅਤੇ ਭਰਾ ਸਣੇ ਕਾਰ ਰਾਜਸਥਾਨ ਫ਼ੀਡਰ ਵਿਚ ਸੁੱਟ ਦਿੱਤੀ। ਉਕਤ ਵਿਅਕਤੀ ਨੇ ਘਟਨਾ ਤੋਂ ਪਹਿਲਾਂ ਫੇਸਬੁੱਕ ‘ਤੇ ਲਾਈਵ ਹੋ ਕੇ ਤਸ਼ੱਦਦ ਨੂੰ ਬਿਆਨ ਕੀਤਾ। ਇੰਨਾ ਹੀ ਨਹੀਂ ਬੱਚਿਆਂ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਤੁਸੀਂ ਰਹਿਣਾ ਚਾਹੁੰਦੇ ਹੋ ਤਾਂ ਬੱਚਿਆਂ ਨੇ ਕਿਹਾ ਨਹੀਂ। ਹੋਇਆ ਇਹ ਕਿ ਕੁਝ ਦਿਨ ਪਹਿਲਾਂ ਉਕਤ ਵਿਅਕਤੀ ਦੀ ਪਤਨੀ ਆਪਣੇ 2 ਬੱਚਿਆਂ ਨੂੰ ਛੱਡ ਕੇ ਕਿਸੇ ਵਿਅਕਤੀ ਨਾਲ ਚਲੀ ਗਈ ਸੀ। ਇਸ ਗੱਲ ਨੂੰ ਲੈ ਕੇ ਉਹ ਚਿੰਤਤ ਸੀ। ਗੋਤਾਖੋਰ ਮੰਗਲਵਾਰ ਦੇਰ ਸ਼ਾਮ ਤੱਕ ਚਾਰਾਂ ਦੀ ਨਹਿਰ ਵਿੱਚ ਭਾਲ ਕਰ ਰਹੇ ਸਨ। ਚਾਰਾਂ ਦੀਆਂ ਲਾਸ਼ਾਂ ਗੱਡੀ ਸਣੇ ਬਰਾਮਦ ਹੋ ਗਈਆਂ ਹਨ। ਜਸਵਿੰਦਰ ਸਿੰਘ ਉਰਫ਼ ਰਾਜੂ (33) ਸ਼ਹਿਰ ਦੇ ਮੁਹੱਲਾ ਬੁਧਵਾਰਾਂ ਵਿਚ ਰਹਿੰਦਾ ਸੀ ਤੇ ਟੈਕਸੀ ਚਲਾਉਂਦਾ ਸੀ। ਨਹਿਰ ਵਿੱਚ ਛਾਲ ਮਾਰਨ ਵਾਲੇ ਜਸਵਿੰਦਰ ਸਿੰਘ ਉਰਫ਼ ਰਾਜੂ ਦੇ ਭਰਾ ਫਾਜ਼ਿਲਕਾ ਨੇ ਦੱਸਿਆ ਕਿ ਉਸ ਦੇ ਭਰਾ ਦੀ ਪਤਨੀ ਨੂੰ ਕਾਲਾ ਸੰਧੂ ਵਾਸੀ ਛਾਉਣੀ ਲੈ ਗਿਆ ਹੈ। ਕਾਲਾ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।

ਰਾਜੂ ਨੇ ਸੰਧੂ ਨੂੰ ਫੋਨ ਕਰ ਕੇ ਕਿਹਾ ਕਿ ਮੇਰੀ ਪਤਨੀ ਨੂੰ ਵਾਪਸ ਕਰ ਦਿਓ, ਮੇਰੇ ਬੱਚਿਆਂ ਨੂੰ ਬਰਬਾਦ ਨਾ ਕਰੋ। ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਮੋਹਿਤ ਧਵਨ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਜੂ ਆਪਣੀ ਪਤਨੀ ਦੇ ਘਰ ਛੱਡਣ ਤੋਂ ਬਾਅਦ ਕਾਫੀ ਪਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਰਾਜੂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।