ਕਿਸਾਨ 24 ਨਵੰਬਰ ਨੂੰ ਕਰਨਗੇ ਰੇਲਾਂ ਜਾਮ

0
373

ਚੰਡੀਗੜ੍ਹ | ਕਿਸਾਨ ਆਗੂ ਗੁਰਨਾਮ ਸਿੰਘ ਨੇ ਕਿਹਾ ਕਿਾ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਕਿਸਾਨ ਮੁੜ ਧਰਨਾ ਦੇਣਗੇ।ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ ‘ਤੇ 24 ਨਵੰਬਰ ਨੂੰ ਅੰਬਾਲਾ ‘ਚ ਰੇਲ ਰੋਕੀ ਜਾਵੇਗੀ। ਕਿਸਾਨ ਅੰਦੋਲਨ ਦੌਰਾਨ ਹੋਏ ਰੇਲਾਂ ਦੇ ਕੇਸ ਵਾਪਸ ਨਾ ਕੀਤੇ ਤਾਂ 24 ਨਵੰਬਰ ਨੂੰ ਰੇਲ ਜਾਮ ਹੋਵੇਗਾ। ਉਨ੍ਹਾਂ ਦੱਸਿਆ ਕਿ 24 ਨਵੰਬਰ ਨੂੰ ਕਿਸਾਨ ਮਸੀਹਾ ਸਰ ਛੋਟੂ ਰਾਮ ਦਾ ਜਨਮ ਦਿਨ ਮੋਹੜਾ ਅਨਾਜ ਮੰਡੀ (ਜਿਥੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ) ਵਿਖੇ ਮਨਾਇਆ ਜਾਵੇਗਾ। ਮੋਦੀ ਸਰਕਾਰ ਚਾਹੁੰਦੀ ਹੈ ਕਿ ਕੰਪਨੀਆਂ ਜੀ.ਐਮ ਫਸਲਾਂ ਰਾਹੀਂ ਬੀਜਾਂ ‘ਤੇ ਕਬਜ਼ਾ ਕਰਨ, ਜਿਸ ਦਾ ਵਿਰੋਧ ਜਾਰੀ ਰਹੇਗਾ ਅਤੇ ਵੱਡਾ ਅੰਦੋਲਨ ਹੋਵੇਗਾ।