ਤਰਨਤਾਰਨ ‘ਚ ਨੂੰਹ ਨੇ ਕਰਵਾਇਆ ਫੌਜੀ ਸਹੁਰੇ-ਸੱਸ ਦਾ ਕਤਲ, ਲੁੱਟ ਦਾ ਰਚਾਇਆ ਸੀ ਡਰਾਮਾ

0
668

ਤਰਨਤਾਰਨ | ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵਿਖੇ ਦੇਰ ਰਾਤ ਘਰ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਪਤੀ-ਪਤਨੀ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਮਾਮਲੇ ਚ ਇਕ ਨਵਾਂ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦੀ ਨੂੰਹ ਨੇ ਲੁੱਟ ਦਾ ਡਰਾਮਾ ਰਚਾ ਕੇ ਉਨ੍ਹਾਂ ਦਾ ਕਤਨ ਕਰਵਾਇਆ ਸੀ। ਇਹ ਘਟਨਾ 20 ਅਕਤੂਬਰ ਦੀ ਹੈ।

ਜਾਣਕਾਰੀ ਅਨੁਸਾਰ 20 ਅਕਤੂਬਰ ਦੀ ਰਾਤ 1 ਤੋਂ 2 ਵਜੇ ਅਣਪਛਾਤੇ ਚੋਰ ਸਾਬਕਾ ਫੌਜੀ ਸੁਖਦੇਵ ਸਿੰਘ ਪੁੱਤਰ ਭਜਨ ਸਿੰਘ ਮੈਂਬਰ ਪੰਚਾਇਤ ਹਰੀਕੇ ਅਤੇ ਉਸ ਦੀ ਪਤਨੀ ਰਾਜਬੀਰ ਕੌਰ ਦਾ ਕਤਲ ਕਰ ਕੇ ਘਰ ਵਿੱਚ ਪਈ ਰਾਈਫ਼ਲ, ਘੜੀ, 4 ਸੋਨੇ ਦੀ ਮੁੰਦਰੀਆ ਵੀ ਲੈ ਕੇ ਹੋਏ ਫ਼ਰਾਰ ਹੋ ਗਏ ਸਨ। ਪੁਲਸ ਨੇ ਇਸ ਮਾਮਲੇ ਚ ਜਾਂਚ ਤੋਂ ਬਾਅਦ ਖੁਲਾਸਾ ਕੀਤਾ ਕਿ ਨੂੰਹ ਨੇ ਆਪਣੇ 6 ਸਾਥੀਆਂ ਨਾਲ ਮਿਲ ਕੇ ਲੁਟ ਦਾ ਡਰਾਮਾ ਰਚਾ ਕੇ ਆਪਣੇ ਸੱਸ-ਸਹੁਰੇ ਦਾ ਕਤਲ ਕਰਵਾਇਆ ਸੀ ਕਿਉਂਕਿ ਉਸ ਨੂੰ ਆਪਣੇ ਸੱਸ-ਸਹੁਰੇ ਦਾ ਵਿਵਹਾਰ ਉਸ ਨਾਲ ਸਹੀ ਨਹੀਂ ਲੱਗਦ ਸੀ। ਪੁਲਸ ਨੇ ਉਸ ਨੂੰ ਅਤੇ ਉਸ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।