ਉਪ ਰਾਸ਼ਟਰਪਤੀ ਦੀ ਸ੍ਰੀ ਦਰਬਾਰ ਸਾਹਿਬ ਫੇਰੀ : ਪੁਲਿਸ ਨੇ ਸਾਰੇ ਰਸਤੇ ਕੀਤੇ ਬੰਦ, ਸ਼ਰਧਾਲੂ ਪ੍ਰੇਸ਼ਾਨ

0
186

ਅੰਮ੍ਰਿਤਸਰ| ਉਪ ਰਾਸ਼ਟਰਪਤੀ ਦੀ ਫੇਰੀ ਕਾਰਨ ਪੁਲਿਸ ਨੇ ਦਰਬਾਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ।ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਦੂਰ-ਦੂਰ ਤੋਂ ਪੈਦਲ ਜਾਣ ਲਈ ਕਿਹਾ ਜਾ ਰਿਹਾ ਹੈ। ਇਥੋਂ ਤਕ ਕਿ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਲੋਕ ਸੰਪਰਕ ਵਿਭਾਗ ਨੇ ਹੁਕਮ ਜਾਰੀ ਕੀਤਾ ਹੈ ਕਿ ਅੰਮ੍ਰਿਤਸਰ ਦਾ ਮੀਡੀਆ ਉਨ੍ਹਾਂ ਨਾਲ ਪਰਿਕਰਮਾ ‘ਚ ਨਾ ਜਾਵੇ, ਜੋ ਉਨ੍ਹਾਂ ਨੂੰ ਥਾਂ ਦਿੱਤੀ ਗਈ ਹੈ, ਉਥੇ ਖੜ੍ਹੇ ਹੋ ਕੇ ਕਵਰੇਜ ਕਰਨ। ਉਹ ਉਪ ਰਾਸ਼ਟਰਪਤੀ ਨੂੰ ਮਿਲਣ ਨਹੀਂ ਜਾਣਗੇ, ਨਾ ਕੋਈ ਸਵਾਲ ਨਹੀਂ ਪੁੱਛਣਗੇ, ਨਾ ਹੀ ਕੋਈ ਉਨ੍ਹਾਂ ਦੀ ਬਾਈਟ ਕਰ ਸਕਦਾ ਹੈ। ਇੱਥੋਂ ਤੱਕ ਕਿ ਉਹ ਪਰਿਕਰਮਾ ਦੇ ਰਸਤੇ ‘ਤੇ ਉਨ੍ਹਾਂ ਨਾਲ ਘੁੰਮ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਉਣ ਵਾਲਾ ਮੀਡੀਆ ਹੀ ਉਨ੍ਹਾਂ ਦੇ ਨਾਲ ਪਰਿਕਰਮਾ ‘ਚ ਸਫਰ ਕਰ ਸਕਦਾ ਹੈ। ਅੰਮ੍ਰਿਤਸਰ ਦਾ ਮੀਡੀਆ ਨਾ ਤਾਂ ਕੋਈ ਸਵਾਲ ਕਰੇਗਾ ਅਤੇ ਨਾ ਹੀ ਕੋਈ ਬਾਈਟ ਕਰੇਗਾ।