ਗੁਰਦਾਸਪੁਰ : ਮੌਜੂਦਾ ਕਾਂਗਰਸੀ ਕੌਂਸਲਰ ਸਣੇ ਜੂਆ ਖੇਡਦੇ 14 ਗ੍ਰਿਫਤਾਰ, ਗੈਂਬਲਿੰਗ ਐਕਟ ਤਹਿਤ ਪਰਚਾ

0
380

ਗੁਰਦਾਸਪੁਰ। ਥਾਣਾ ਤਿੱਬੜ ਦੀ ਪੁਲਿਸ ਨੇ ਜੂਆ ਖੇਡਦੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਗੈਂਬਲਿੰਗ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਇਕ ਮੌਜੂਦਾ ਕਾਂਗਰਸੀ ਕੌਂਸਲਰ ਵਰਿੰਦਰ ਕੁਮਾਰ ਉਰਫ ਬਿੰਦੂ ਵੀ ਸ਼ਾਮਲ ਹੈ।

ਮੁਖਬਰ ਦੀ ਇਤਲਾਹ ਉਤੇ ਘੁਰਾਲਾ ਬਾਈਪਾਸ ਮੁਕੇਰੀਆ ਰੋਡ ਗਲੀ ਵਿਚ ਚੁਬਾਰੇ ਉਤੇ ਰੇਡ ਕਰਕੇ ਨਿੰਮਾ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਨੋਸ਼ਹਿਰਾ ਮੱਝਾ ਸਿੰਘ, ਅਮਿਤ ਕੁਮਾਰ ਪੁੱਤਰ ਜਗਦੀਸ਼ ਰਾਜ ਵਾਸੀ ਪੰਛੀ ਕਲੋਨੀ, ਅੰਕੁਰ ਪੁੱਤਰ ਰਾਮ ਲੁਭਾਇਆ ਵਾਸੀ ਕ੍ਰਿਸ਼ਨਾ ਨਗਰ, ਅਦਿੱਤਿਆ ਪੁੱਤਰ ਜੋਗਿੰਦਰ 5.ਵਰਿੰਦਰ ਕੁਮਾਰ ਪੁੱਤਰ ਉਮ ਪ੍ਰਕਾਸ਼, ਪਵਨ ਕੁਮਾਰ ਪੁੱਤਰ ਰਾਮ ਮੂਰਤੀ ਵਾਸੀਆਂ ਬਹਿਰਾਮਪੁਰ ਰੋਡ ਗੁਰਦਾਸਪੁਰ, ਜਿੰਮੀ ਕਾਂਤ ਪੁੱਤਰ ਰਾਮ ਲਾਲ ਵਾਸੀ ਬਾਬੋਵਾਲ, ਲਖਵਿੰਦਰ ਪੁੱਤਰ ਕਰਮ ਚੰਦ ਵਾਸੀ ਮੰਡੀ ਗੁਰਦਾਸਪੁਰ, ਐਡਵਿਨ ਪੁੱਤਰ ਯੂਸਫ ਵਾਸੀ ਧਾਰੀਵਾਲ, ਅਸ਼ਵਨੀ ਕੁਮਾਰ ਪੁੱਤਰ ਗੋਪਾਲ ਦਾਸ, ਨਵਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਅਬੱਲਖੈਰ, ਜੰਗ ਬਹਾਦਰ ਪੁੱਤਰ ਮਦਨ ਮੋਹਨ, ਅੱਕਸ਼ ਪੁੱਤਰ ਸਾਕਾ, ਦੀਪਕ ਸੈਣੀ ਪੁੱਤਰ ਦਵਿੰਦਰ ਸੈਣੀ ਵਾਸੀਆਂਨ ਗੁਰਦਾਸਪੁਰ ਨੂੰ ਜੂਆ ਖੇਡਦੂ ਕਾਬੂ ਕੀਤਾ ਹੈ।