ਤਰਨਤਾਰਨ|ਵਿਧਾਨ ਸਭਾ ਹਲਕਾ ਪੱਟੀ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਸਕੱਤਰ ਰਹਿ ਚੁੱਕੇ ਗੁਰਮੁਖ ਸਿੰਘ ਘੁੱਲਾ ਬਲੇਰ ਨੂੰ ਲਖਵੀਰ ਸਿੰਘ ਲੰਡਾ ਗੈਂਗਸਟਰ ਹਰੀਕੇ ਵੱਲੋਂ ਜਾਨੋਂ ਮਾਰਨ ਦੀ ਫੋਨ ‘ਤੇ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਗੁਰਮੁਖ ਸਿੰਘ ਘੁੱਲਾ ਬਲੇਰ ਨੇ ਮੀਡੀਆ ਸਾਹਮਣੇ ਰੂਬਰੂ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਗੈਂਗਸਟਰ ਲੰਡੇ ਵੱਲੋਂ ਧਮਕੀ ਮਿਲ ਰਹੀ ਹੈ, ਜਿਸ ਸਬੰਧੀ ਉਨ੍ਹਾਂ ਜ਼ਿਲਾ ਤਰਨਤਾਰਨ ਦੇ ਐੱਸ ਐੱਸ ਪੀ ਨੂੰ ਲਿਖਤੀ ਦਰਖਾਸਤਾਂ ਅਤੇ ਜੋ ਰਿਕਾਰਡਿੰਗ ਹੈ, ਉਹ ਦਿੱਤੀ ਹੋਈ ਹੈ ਪਰ ਐੱਸਐੱਸਪੀ ਵੱਲੋਂ ਕੋਈ ਵੀ ਸਕਿਓਰਿਟੀ ਨਹੀਂ ਵਧਾਈ ਜਾ ਰਹੀ, ਜਿਸ ਕਰਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗੈਂਗਸਟਰਾਂ ਵੱਲੋਂ ਜਾਨ ਦਾ ਖਤਰਾ ਬਣਿਆ ਹੋਇਆ ਹੈ।
ਉਧਰ ਜਦ ਇਸ ਮਾਮਲੇ ਸਬੰਧੀ ਜ਼ਿਲ੍ਹਾ ਤਰਨਤਾਰਨ ਦੇ ਐੱਸ ਐੱਸ ਪੀ ਰਣਜੀਤ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ






































