ਗੁਰਦਾਸਪੁਰ ‘ਚ ਦਰਾਣੀ-ਜਠਾਣੀ ਦੇ ਝਗੜੇ ‘ਚ ਦਰਾਣੀ ਦੀ ਭੇਤਭਰੇ ਹਾਲਾਤਾਂ ‘ਚ ਮੌਤ

0
1099

ਗੁਰਦਾਸਪੁਰ | ਸਮਾਜ ‘ਚ ਲਗਾਤਾਰ ਅਸੀਂ ਲੜਾਈ-ਝਗੜੇ ਦੇ ਮਾਮਲੇ ਸੁਣਦੇ ਰਹਿੰਦੇ ਹਾਂ ਪਰ ਲੜਾਈ-ਝਗੜੇ ਦੌਰਾਨ ਕਿਸੇ ਦੀ ਮੌਤ ਹੋ ਜਾਵੇ ਤਾਂ ਉਸ ਪਰਿਵਾਰ ਦੇ ਕਿ ਹਾਲਾਤ ਹੋਣਗੇ | ਮਾਮਲਾ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਤੋਂ ਸਾਹਮਣੇ ਆਇਆ, ਜਿਥੇ 9 ਮਹੀਨੇ ਪਹਿਲਾਂ ਬਟਾਲੇ ਦੀ ਧੀ ਗੁੜੀਆਂ ਵਿਆਹੀ ਸੀ ਪਰ ਅੱਜ ਅਚਾਨਕ ਉਸ ਦੀ ਭੇਤਭਰੇ ਹਾਲਾਤਾਂ ਵਿੱਚ ਮੌਤ ਹੋ ਜਾਂਦੀ ਹੈ। ਪੇਕੇ ਪਰਿਵਾਰ ਦਾ ਆਰੋਪ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ । ਪੁਲਿਸ ਜਾਂਚ ਕਰ ਰਹੀ ਹੈ ।

ਜਾਣਕਾਰੀ ਦਿੰਦਿਆਂ ਪਤੀ ਨੇ ਦੱਸਿਆ ਕਿ ਉਸ ਦੀ ਘਰਵਾਲੀ ਦਾ ਉਸ ਦੀ ਭਰਜਾਈ ਨਾਲ ਝਗੜਾ ਹੋ ਰਿਹਾ ਸੀ । ਉਹ ਕੰਮ ‘ਤੇ ਗਿਆ ਹੋਇਆ ਸੀ । ਫੋਨ ਆਉਣ ‘ਤੇ ਜਦ ਉਸ ਨੇ ਘਰ ਆ ਕੇ ਦੇਖਿਆ ਤਾਂ ਉਸ ਦਾ ਕੰਨ ਪਾਟਾ ਹੋਇਆ ਸੀ ਅਤੇ ਸਿਰ ਉੱਤੇ ਸੱਟ ਲੱਗੀ ਹੋਈ ਸੀ । ਹਸਪਤਾਲ ਲਿਆਉਣ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ |

ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਮੇਰੀ ਧੀ ਦਾ 9 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਮੇਰੇ ਜਵਾਈ ਦੀ ਭਰਜਾਈ ਲਗਾਤਾਰ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਸੀ। ਅੱਜ ਝਗੜੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਪਰ ਸਹੁਰੇ ਪਰਿਵਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਹਾਰਟ ਅਟੈਕ ਆਇਆ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦਾ ਆਪਣੀ ਭਰਜਾਈ ਨਾਲ ਰਾਤ ਦਾ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ । ਭਰਜਾਈ ਮੌਕੇ ਤੋਂ ਫਰਾਰ ਹੋ ਗਈ ਹੈ। ਘਰਵਾਲੇ ਨੂੰ ਮੌਕੇ ‘ਤੇ ਹਿਰਾਸਤ ਵਿੱਚ ਲਿਆ ਗਿਆ। ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ|