ਪਟਿਆਲਾ : ਡੀ. ਐੱਸ.ਪੀ. ‘ਤੇ ਬਲਾਤਕਾਰ ਦਾ ਕੇਸ ਦਰਜ, ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ ਪੀੜਤਾ

0
871

ਪਟਿਆਲਾ ਪੁਲਿਸ ਦੇ ਵਲੋਂ ਪੰਜਾਬ ਪੁਲਿਸ ਦੇ ਡੀ.ਐਸ.ਪੀ. ਸੰਜੀਵ ਸਾਗਰ ਦੇ ਖਿਲਾਫ਼ ਇੱਕ ਔਰਤ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੀੜ੍ਹਤ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਹੈ ਕਿ, ਉਹ ਡੀਐਸਪੀ ਸੰਜੀਵ ਸਾਗਰ ਦੇ ਘਰ ਕਿਰਾਏ ਦੇ ਮਕਾਨ ‘ਤੇ ਰਹਿੰਦੀ ਸੀ। ਜਿਥੇ ਉਕਤ ਡੀਐਸਪੀ ਦੇ ਵਲੋਂ ਉਹਦੇ (ਪੀੜ੍ਹਤਾ) ਨਾਲ ਬਲਾਤਕਾਰ ਕੀਤਾ ਜਾਂਦਾ ਰਿਹਾ।