ਸਟੇਜ ‘ਤੇ ਨਿਭਾਅ ਰਿਹਾ ਸੀ ਰਾਵਣ ਦਾ ਕਿਰਦਾਰ, ਸੀਤਾ ਹਰਨ ਤੋਂ ਪਹਿਲਾਂ ਆਈ ਮੌਤ

0
336
ਅਯੋਧਿਆ ਜ਼ਿਲ੍ਹੇ ਵਿੱਚ ਰਾਮਲੀਲਾ ਦੇ ਮੰਚਨ ਦੌਰਾਨ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਘਟਨਾ ਸੀਤਾਹਰਨ ਐਪੀਸੋਡ ਦੇ ਮੰਚਨ ਦੌਰਾਨ ਵਾਪਰੀ। ਇਸ ਕਾਰਨ ਰਾਮਲੀਲਾ ਦੀ ਸਟੇਜ ਸਮੇਤ ਹੇਠਾਂ ਬੈਠੇ ਦਰਸ਼ਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਮਾਮਲਾ ਜ਼ਿਲੇ ਦੇ ਰੁਦੌਲੀ ਥਾਣੇ 'ਚ ਸਥਿਤ ਅਈਹਰ ਪਿੰਡ ਦਾ ਹੈ।
ਦਰਅਸਲ, ਰੁਦੌਲੀ ਦੇ ਅਈਹਰ ਪਿੰਡ ਵਿੱਚ ਪਿਛਲੇ 46 ਸਾਲਾਂ ਤੋਂ ਨਵਰਾਤਰੀ ਵਿੱਚ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ । ਪਿਛਲੇ 10 ਸਾਲਾਂ ਤੋਂ ਇਸ ਪਿੰਡ ਦਾ ਸਿਰਫ ਪਤੀਰਾਮ ਹੀ ਰਾਵਣ ਦਾ ਰੋਲ ਬਾਖੂਬੀ ਨਿਭਾਅ ਰਿਹਾ ਸੀ। ਬੀਤੇ ਐਤਵਾਰ ਦੀ ਰਾਤ ਜਦੋਂ ਰਾਵਣ ਮਰੀਚਾ ਨੂੰ ਮਾਇਆ ਹਿਰਨ ਬਣ ਕੇ ਰਾਮ-ਲਕਸ਼ਮਣ ਨੂੰ ਭਰਮਾਉਣ ਅਤੇ ਖੁਦ ਭਿਖਾਰੀ ਦਾ ਰੂਪ ਬਣਾ ਕੇ ਸੀਤਾ ਹਰਨ ਦੀ ਯੋਜਨਾ ਬਣਾ ਰਿਹਾ ਸੀ ਤਾਂ ਉਸੇ ਸਮੇਂ ਰਾਵਣ ਦਾ ਕਿਰਦਾਰ ਨਿਭਾਅ ਰਿਹਾ ਪਤੀਰਾਮ ਅਚਾਨਕ ਸਟੇਜ 'ਤੇ ਡਿੱਗ ਪਿਆ। ਉਸ ਦਾ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।