‘ਆਪ’ ਵਿਧਾਇਕ ਸ਼ੀਤਲ ਅੰਗੂਰਾਲ ਨੇ ਕਿਹਾ, ਭਾਜਪਾ ਨੇ ਮੈਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ, ਮਨ੍ਹਾ ਕਰਨ ‘ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ, ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ

0
502

ਚੰਡੀਗੜ੍ਹ | ਜਲੰਧਰ ਵੈਸਟ ਤੋਂ ਆਪ ਦੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਭਾਜਪਾ ਦੇ ਵੱਡਾ ਇਲ਼ਜ਼ਾਮ ਲਾਇਆ ਹੈ। ਉਹਨਾਂ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਹੈ ਕਿ ਭਾਜਪਾ ਨੇ ਮੈਨੂੰ ਪੈਸਿਆਂ ਦਾ ਆਫਰ ਕੀਤਾ ਹੈ ਨਾਲ ਹੀ ਕਿਹਾ ਹੈ ਕਿ ਸਾਡੀ ਪਾਰਟੀ ਵਿਚ ਆ ਜਾਓ ਤੁਹਾਨੂੰ ਪੰਜਾਬ ਵਿਚ ਵੱਡਾ ਅਹੁਦਾ ਵੀ ਦਿਆਂਗੇ। ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਕੋਈ ਗੱਲ ਲੀਕ ਕੀਤੀ ਤਾਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜਾਨੋਂ ਮਾਰ ਦਿਆਂਗੇ।

ਉਹਨਾਂ ਕਿਹਾ ਮੈਂ ਅਰਵਿੰਦ ਕੇਜਰੀਵਾਲ ਦਾ ਸੱਚਾ ਸਿਪਾਹੀ ਹਾਂ ਮੈਂ ਕਿਸੇ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਾਂ। ਉਹਨਾਂ ਦੱਸਿਆ ਕਿ ਮੇਰੇ ਕੋਲ ਸਾਰੇ ਸਬੂਤੇ ਹਨ। ਮੈਨੂੰ ਹਰਿਆਣਾ ਤੋਂ ਇਨ੍ਹਾਂ ਦੇ ਬੰਦਿਆਂ ਦਾ ਫੋਨ ਆਏ ਨੇ ਮੇਰੇ ਕੋਲ ਸਾਰੇ ਸਬੂਤ ਹਨ। ਇਨ੍ਹਾਂ ਨੇ ਮੈਨੂੰ ਧਮਕੀ ਵੀ ਦਿੱਤੀ ਹੈ ਜੇਕਰ ਤੁਸੀਂ ਕੋਈ ਵੀ ਸਬੂਤ ਪੇਸ਼ ਕੀਤਾ ਤਾਂ ਅਸੀਂ ਤੁਹਾਡਾ ਤੇ ਪਰਿਵਾਰ ਦਾ ਨੁਕਸਾਨ ਕਰਾਂਗੇ।

ਵਿਧਾਇਕ ਸ਼ੀਤਲ ਅੰਗੂਰਾਲ ਨੇ ਕਿਹਾ ਮੈਂ ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਆਪਣੇ 9 ਸਾਥੀਆਂ ਸਮੇਤ ਡੀਜੀਪੀ ਪੰਜਾਬ ਗੌਰਵ ਯਾਦਵ ਕੋਲ ਭਾਜਪਾ ਵਾਲਿਆਂ ਖਿਲਾਫ ਸ਼ਿਕਾਇਤ ਕਰਨ ਜਾ ਰਿਹਾ ਹਾਂ। ਮੇੇਰੇ ਸਾਥੀਆਂ ਨੂੰ ਵੀ ਇਹਨਾਂ ਦੇ ਬੰਦਿਆਂ ਦੇ ਫੋਨ ਆ ਰਹੇ ਹਨ। ਮੈਂ ਇਹਨਾਂ ਗਿੱਦੜਾਂ ਦੀਆਂ ਧਮਕੀਆਂ ਤੋਂ ਨਹੀਂ ਡਰਦਾ। ਮੈਂ ਆਪ ਦਾ ਸੱਚਾ ਸਿਪਾਹੀ ਹਾਂ ਤੇ ਰਹਾਂਗਾ।

ਤੁਹਾਨੂੰ ਦੱਸ ਦਈਏ ਕਿ ਹਰਪਾਲ ਚੀਮਾ ਨੇ ਕੱਲ੍ਹ ਭਾਜਪਾ ਉਪਰ ਇਲਜ਼ਾਮ ਲਾਇਆ ਸੀ ਕਿ ਭਾਜਪਾ ਸਾਡੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਵਿਚ ਖਰੀਦਣਾ ਚਾਹੁੰਦੀ ਹੈ। ਅਸੀਂ ਭਾਜਪਾ ਦਾ ਆਪ੍ਰੇਸ਼ਨ ਲੋਟਸ ਚੱਲਣ ਨਹੀਂ ਦਿਆਂਗੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਸਾਡੇ 10 ਵਿਧਾਇਕਾਂ ਨੂੰ ਭਾਜਪਾ ਵਾਲੇ ਈਡੀ ਦੀਆਂ ਧਮਕੀਆਂ ਦੇ ਰਹੇ ਹਨ।

ਦੂਸਰੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਲੁਧਿਆਣਾ ਵਿਖੇ ਕਾਨਫਰੰਸ ਕੀਤੀ ਹੈ। ਉਹਨਾਂ ਨੇ ਆਪ ਵਲੋਂ ਲਾਏ ਸਾਰੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਇਹ ਆਪਣੀ ਨਾਲਾਇਕੀ ਛੁਪਾਉਣ ਲਈ ਅਜਿਹੀਆਂ ਗੱਲਾਂ ਕਰ ਰਹੇ ਹਨ।