ਭਾਜਪਾ ਦਾ ਵੱਡਾ ਦਾਅਵਾ, ਭਗਵੰਤ ਮਾਨ ਨੂੰ ਕੇਜਰੀਵਾਲ ਜਲਦ CM ਦੇ ਅਹੁਦੇ ਤੋਂ ਹਟਾਉਣ ਜਾ ਰਹੇ

0
328

ਚੰਡੀਗੜ੍ਹ | ਭਾਜਪਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵਿਚਾਲੇ ਤਤਕਰਾਰ ਚੱਲ ਰਹੀ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਨ।

ਸਿਰਸਾ ਨੇ ਟਵਿਟ ਰਾਹੀ ਕਿਹਾ ਹੈ ਕਿ ਮੈਨੂੰ ਆਮ ਆਦਮੀ ਦੇ ਇਕ ਸੰਸਦ ਮੈਂਬਰ ਦਾ ਫੋਨ ਆਇਆ ਸੀ। ਉਸ ਨੇ ਦੱਸਿਆ ਕਿ ਭਗਵੰਤ ਮਾਨ ਤੇ ਕੇਜਰੀਵਾਲ ਵਿਚਾਲੇ ਖਟਾਸ ਚੱਲ ਰਹੀ ਹੈ।

ਸਿਰਸਾ ਨੇ ਕਿਹਾ ਕਿ ਮੈਨੂੰ ਸੰਸਦ ਨੇ ਦੱਸਿਆ ਕਿ ਭਗਵੰਤ ਮਾਨ ਨੇ ਸਿਸੋਦੀਆ ਦੇ ਹੱਕ ਵਿਚ ਕੁਝ ਨਹੀਂ ਬੋਲਿਆ। ਸਿਸੋਦੀਆ ਸ਼ਰਾਬ ਘੁਟਾਲੇ ਵਿਚ ਫਸੇ ਸਨ।

ਭਗਵੰਤ ਮਾਨ ਜਦੋਂ ਉਹਨਾਂ ਦੇ ਹੱਕ ਵਿਚ ਨਹੀਂ ਬੋਲੇ ਤਾਂ ਕੇਜਰੀਵਾਲ ਉਹਨਾਂ ਨਾਲ ਨਾਰਾਜ਼ ਹੋ ਗਏ। ਸਿਰਸਾ ਨੇ ਕਿਹਾ ਹੈ ਕਿ ਅਸੀਂ ਜਲਦ ਹੀ ਭਗਵੰਤ ਮਾਨ ਨੂੰ ਬਲੀ ਦਾ ਬੱਕਰਾ ਬਣਦੇ ਦੇਖਣ ਵਾਲੇ ਹਾਂ।