ਚੰਡੀਗੜ੍ਹ : ਫਰਨੀਚਰ ਮਾਰਕੀਟ ‘ਚ ਬਣੇ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

0
350

ਚੰਡੀਗੜ੍ਹ। ਬਲਟਾਣਾ ਕਸਬੇ ਵਿਚ ਫਰਨੀਚਰ ਮਾਰਕੀਟ ਵਿਚ ਬਣੇ ਇਕ ਸ਼ੋਅਰੂਮ ਵਿਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦਾ ਪਤਾ ਲਗਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ, ਪਰ ਅੱਗ ਕਾਰਨ ਸ਼ੋਅਰੂਮ ਵਿੱਚ ਰੱਖਿਆ ਸਾਰਾ ਫਰਨੀਚਰ ਸੜ ਕੇ ਸਵਾਹ ਹੋ ਗਿਆ। ਫਿਲਹਾਲ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਕਥਿਤ ਤੌਰ ਤੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਜਦਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫ਼ਰਨੀਚਰ ਦੀ ਦੁਕਾਨ ਵਿੱਚ ਰੱਖੇ ਲੱਕੜ ਦੇ ਸਾਮਾਨ ਤੇ ਹੋਰ ਜਲਣਸ਼ੀਲ ਸਾਮਾਨ ਨੇ ਤੇਜ਼ੀ ਨਾਲ ਅੱਗ ਫੜ ਲਈ ਤੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ । ਮਾਰਕੀਟ ਦੀਆਂ ਦੁਕਾਨਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਭਾਜੜਾਂ ਪੈ ਗਈਆਂ ਤੇ ਉਥੇ ਕੰਮ ਕਰਦੇ ਕਾਰੀਗਰਾਂ ਵਿੱਚ ਭਗਦੜ ਮੱਚ ਗਈ।

ਉੱਥੇ ਹੀ ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਦਿਆਂ ਹੀ ਕਰਮਚਾਰੀ ਬਾਹਰ ਨਿਕਲ ਗਏ ਸੀ, ਪਰ ਸਮਾਨ ਸੜ ਕੇ ਰਾਖ ਹੋਣ ਨਾਲ ਕਾਫੀ ਆਰਥਿਕ ਹਾਨੀ ਹੋਈ ਹੈ। ਗਨੀਮਤ ਰਹੀ ਹੈ ਸਮਾਂ ਰਹਿੰਦੇ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ। ਨਹੀਂ ਤਾਂ ਇਹ ਅੱਗ ਨਾਲ ਬਣੇ ਸ਼ੋਅਰੂਮਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਸੀ।