ਵਿਆਹ ‘ਤੇ ਜਾਂਦੇ ਲੁਧਿਆਣਾ ਦੇ ਪਰਿਵਾਰ ਦੀ ਕਾਰ ਪਲਟੀ, ਇਕ ਔਰਤ ਸਮੇਤ 3 ਮੌਤਾਂ, ਪੜ੍ਹੋ

0
528

ਲੁਧਿਆਣਾ | ਸ਼ਹਿਰ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਦਰਦਨਾਕ ਹਾਦਸਾ ਵਾਪਰਿਆ ਹੈ। ਦਰਅਸਲ, ਇੱਥੇ ਇੱਕ ਕਾਰ ਪੁਲ ਤੋਂ ਪਲਟ ਗਈ। ਇਸ ਹਾਦਸੇ ਵਿੱਚ ਦੋ ਔਰਤਾਂ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਪਿੰਦਰ ਦਾ ਇੱਕ ਪਰਿਵਾਰ ਨਵਾਂਸ਼ਹਿਰ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਇਸ ਦੌਰਾਨ ਪਿੰਕਪ੍ਰੀਤ ਸਿੰਘ ਗੱਡੀ ਚਲਾ ਰਿਹਾ ਸੀ। ਉਸ ਦੇ ਨਾਲ ਗੱਡੀ ਵਿੱਚ ਹਰਜਿੰਦਰ ਸਿੰਘ, ਉਸ ਦੀ ਪਤਨੀ ਕੁਲਵਿੰਦਰ ਕੌਰ,ਮਾਤਾ ਰਣਜੀਤ ਕੌਰ ਤੇ ਰਜਿੰਦਰ ਸਿੰਘ ਮੌਜੂਦ ਸਨ। ਪਿੰਕਪ੍ਰੀਤ ਸਿੰਘ ਜਿਵੇਂ ਹੀ ਦੱਖਣੀ ਬਾਈਪਾਸ ਤੋਂ ਪੁਲ ‘ਤੇ ਚੜ੍ਹਿਆ ਤਾਂ ਉਹ ਬੇਕਾਬੂ ਹੋ ਗਿਆ। ਕਾਰ ਪਲਟ ਗਈ ਤੇ ਪੁਲ ਤੋਂ ਹੇਠਾਂ ਡਿੱਗ ਗਈ।

ਹਾਦਸੇ ਵਿੱਚ ਪਿੰਕਪ੍ਰੀਤ ਸਿੰਘ, ਕੁਲਵਿੰਦਰ ਕੌਰ ਅਤੇ ਰਣਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਰਜਿੰਦਰ ਸਿੰਘ ਜ਼ਖਮੀ ਹੋ ਗਿਆ। ਫਿਲਹਾਲ ਰਜਿੰਦਰ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਲਾਡੋਵਾਲ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।