ਮੋਹਾਲੀ, ਜ਼ੀਰਕਪੁਰ ਤੇ ਖਰੜ ਦੇ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੀ ਸਪੈਸ਼ਲ ਸੁਣਵਾਈ 13 ਨੂੰ

0
292

ਐਸਏਐਸ ਨਗਰ (ਮੋਹਾਲੀ) | ਕਾਰਪੋਰੇਟ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ, ਪੀ ਐਸ ਪੀ ਸੀ ਐਲ ਲੁਧਿਆਣਾ ਵਲੋਂ   ਦੱਖਣੀ ਜੋਨ ਦੇ ਮੋਹਾਲੀ, ਜ਼ੀਰਕਪੁਰ ਅਤੇ ਖਰੜ ਦੇ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੀ  ਸਪੈਸ਼ਲ ਸੁਣਵਾਈ 13 ਸਤੰਬਰ  ਨੂੰ ਮੋਹਾਲੀ ਵਿਖੇ ਇੰਜ: ਕੁਲਦੀਪ ਸਿੰਘ ਮੋਹਾਲੀ 8 ਸਤੰਬਰ ਕਾਰਪੋਰੇਟ ਖਪਤਕਾਰ ਸਿ਼ਕਾਇਤ ਨਿਵਾਰਨ ਫੋਰਮ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲੁਧਿਆਣਾ ਵਲੋਂ  13ਸਤੰਬਰ  ਨੂੰ ਦੱਖਣੀ ਜੋਨ ਅਤੇ ਵਿਸ਼ੇਸ਼ ਤੌਰ ਤੇ ਮੋਹਾਲੀ, ਜ਼ੀਰਕਪੁਰ ਅਤੇ ਖਰੜ ਦੇ ਨਾਲ ਲਗਦੇ ਇਲਾਕਿਆਂ ਨਾਲ ਸਬੰਧਤ  ਬਿਜਲੀ ਖਪਤਕਾਰਾਂ ਦੀ ਸਹੂਲਤ ਲਈ ਵੀ.ਆਈ.ਪੀ.ਗੈਸਟ ਹਾਊਸ, ਸਾਹਮਣੇ ਵਾਈ.ਪੀ.ਐਸ., ਫੇਸ—7, ਮੋਹਾਲੀ ਵਿਖੇ ਸਪੈਸ਼ਲ ਸੁਣਵਾਈ ਰੱਖੀ ਗਈ ਹੈ।

ਸੁਣਵਾਈ ਦੀ ਕਾਰਵਾਈ ਸਵੇਰੇ 11.00 ਵਜੇ ਸੁਰੂ ਕੀਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦੇਂਦਿਆਂ ਇੰਜ: ਕੁਲਦੀਪ ਸਿੰਘ ਮੁੱਖ ਇੰਜੀਨੀਅਰ—ਕਮ—ਚੇਅਰਪਰਸਨ ਨੇ ਦੱਸਿਆ ਕਿ ਬਿਜਲੀ ਖਪਤਕਾਰਾਂ ਦੀਆਂ ਸਾਰੀਆਂ ਸ਼ਿਕਾਇਤਾਂ ਜਿਵੇਂ ਕਿ ਗਲਤ ਬਿਲ ਬਣਨਾ, ਗਲਤ ਟੈਰਿਫ ਲੱਗਣਾ, ਗਲਤ ਮਲਟੀਪਲਾਇੰਗ ਫੈਕਟਰ, ਸਰਵਿਸ ਕੁਨੈਕਸ਼ਨ ਚਾਰਜਿਜ ਅਤੇ ਜਨਰਲ ਸਰਵਿਸ ਚਾਰਜਿਜ ਦੇ ਫਰਕ, ਸਕਿਉਰਟੀ(ਖਪਤ), ਡਿਫੈਕਟਿਵ/ਇੰਨਐਕੂਰੇਟ ਮੀਟਰਿੰਗ ਕਾਰਨ ਖਾਤਾ ਓਵਰਹਾਲ, ਵੋਲਟੇਜ ਸਰਚਾਰਜ, ਸਪਲੀਮੈਂਟਰੀ ਬਿਲ ਜਾਂ ਕੋਈ ਹੋਰ ਚਾਰਜਿਜ ਨਾਲ ਸਬੰਧਤ ਸਿ਼ਕਾਇਤਾਂ (ਓਪਨ ਅਸੈਸ, ਅਨ—ਆਥੋਰਾਈਜਡ ਲੋਡ ਅਤੇ  ਬਿਜਲੀ ਚੋਰੀ ਨਾਲ ਸਬੰਧਤ ਕੇਸਾਂ ਨੂੰ ਛੱਡ ਕੇ) ਜਿਨ੍ਹਾਂ ਦੀ ਰਕਮ 5 ਲੱਖ ਰੁਪਏ ਤੋਂ ਵੱਧ ਹੋਵੇ, ਸਿੱਧੇ ਤੌਰ ਤੇ ਇਸ ਸੁਣਵਾਈ ਵਿੱਚ ਦਰਜ ਕਰਵਾਈਆਂ ਜਾ ਸਕਣਗੀਆਂ।

ਇਸ ਤੋਂ ਇਲਾਵਾ ਮੰਡਲ, ਹਲਕਾ ਅਤੇ ਜੋਨ ਪੱਧਰ ਦੇ ਫੋਰਮਾਂ ਦੇ ਫੈਸਲਿਆਂ ਵਿਰੁੱਧ ਅਪੀਲ ਵੀ, ਫੈਸਲਾ ਹੋਣ ਦੇ 2 ਮਹੀਨੇ ਦੇ ਅੰਦਰ ਅੰਦਰ ਕੀਤੀ ਜਾ ਸਕਦੀ ਹੈ। ਵਰਨਣਯੋਗ ਹੈ ਕਿ ਆਮ ਤੌਰ ਤੇ ਸਿ਼ਕਾਇਤਾਂ ਦੀ ਸੁਣਵਾਈ ਫੋਰਮ ਦੇ ਲੁਧਿਆਣਾ ਵਿਖੇ  ਸਥਿਤ ਹੈਡਕੁਆਟਰ ਤੇ ਕੀਤੀ ਜਾਂਦੀ ਹੈ, ਪਰੰਤੂ ਦੂਰ ਦੁਰਾਡੇ ਦੇ ਖਪਤਕਾਰਾਂ ਦੀ ਸਹੂਲਤ ਲਈ ਫੋਰਮ ਵਲੋਂ ਹੁਣ ਪੰਜਾਬ ਦੀਆਂ ਵੱਖ ਵੱਖ ਪ੍ਰਮੁੱਖ ਥਾਂਵਾਂ ਤੇ ਵੀ ਸੁਣਵਾਈ ਕੀਤੀ ਜਾਂਦੀ ਹੈ।ਇਸ ਕੜੀ ਤਹਿਤ ਜਲੰਧਰ ਅਤੇ ਬਠਿੰਡਾ ਵਿਖੇ ਪਹਿਲਾਂ ਹੀ ਵਿਸੇ਼ਸ਼ ਸੁਣਵਾਈਆਂ ਕੀਤੀਆਂ ਜਾ ਚੁੱਕੀਆਂ ਹਨ।