ਫੇਰਿਆਂ ਤੋਂ ਪਹਿਲਾਂ ਹੀ ਹੱਥਕੜੀਆਂ ‘ਚ ਜਕੜੀ ‘ਲਾੜੀ’, ‘ਲੁਟੇਰੀ ਦੁਲਹਨ ਗਿਰੋਹ’ ਦੇ 4 ਮੈਂਬਰ ਕਾਬੂ

0
1342

ਫਿਰੋਜ਼ਪੁਰ। ਫਿਰੋਜਪੁਰ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਪੁਲਿਸ ਨੇ ਵਿਆਹ ਦੇ ਮੰਡਪ ਵਿਚੋਂ ਇੱਕ ਲਾੜੀ ਨੂੰ ਫੇਰਿਆਂ ਤੋਂ ਪਹਿਲਾਂ ਹੀ ਹੱਥਕੜੀਆਂ ਵਿੱਚ ਜਕੜ ਦਿੱਤਾ। ਜੀ, ਹਾਂ ਇਹ ਪੁਲਿਸ ਦੀ ਫਿਰੋਜ਼ਪੁਰ ਪੁਲਿਸ ਦੀ ਕਾਮਯਾਬੀ ਹੈ ਕਿ ਉਸ ਨੇ ਇੱਕ ਹੋਰ ਨੌਜਵਾਨ ਨੂੰ ਲੁੱਟਣ ਤੋਂ ਬਚਾਅ ਲਿਆ। ਦਰਅਸਲ ਇਹ ਲਾੜੀ ਵਿਆਹ ਰਾਹੀਂ ਠੱਗੀ ਕਰਨ ਵਾਲੇ ਗਿਰੋਹ ਦੀ ਮੈਂਬਰ ਹੈ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ।

ਪੁਲਿਸ ਨੇ ਮਾਮਲੇ ਵਿੱਚ ਲੁਟੇਰੀ ਦੁਲਹਨ ਗਿਰੋਹ ਦੇ ਵਿਚੋਲੇ ਅਤੇ ਜਾਅਲੀ ਰਿਸ਼ਤੇਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਇਹ ਵਿਆਹ ਦੇ ਨਾਂਅ ‘ਤੇ ਮੁੰਡੇ ਵਾਲਿਆਂ ਨੂੰ ਲੁੱਟਦੇ ਸਨ। ਕਥਿਤ ਦੋਸ਼ੀਆਂ ਵਿੱਚ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਲਾੜੀ ਗੈਂਗ ਵੱਲੋਂ ਸ਼ਗਨ ਦੇ ਨਾਂਅ ‘ਤੇ 31 ਹਜ਼ਾਰ ਰੁਪਏ ਲਏ ਗਏ ਅਤੇ ਫਿਰ 21 ਹਜ਼ਾਰ ਰੁਪਏ ਦੀ ਮੰਗ ਕੀਤੀ, ਪਰੰਤੂ ਮੁੰਡੇ ਵਾਲਿਆਂ ਨੇ ਸ਼ੱਕ ਪੈਣ ‘ਤੇ ਪੁਲਿਸ ਨੂੰ ਦੱਸਿਆ। ਜਦੋਂ ਪੁਲਿਸ ਨੇ ਮੌਕੇ ਤੇ ਜਾ ਕੇ ਕਾਰਵਾਈ ਕੀਤੀ ਤਾਂ ਮੁੱਖ ਸਰਗਣੇ ਸਮੇਤ 3 ਜਣੇ ਮੌਕੇ ਤੋਂ ਫ਼ਰਾਰ ਹੋ ਗਏ।