ਸੋਨਾਲੀ ਫੋਗਾਟ ਦੀ ਪ੍ਰਾਪਰਟੀ ‘ਤੇ ਸੀ ਸੁਧੀਰ ਦੀ ਨਜ਼ਰ, ਸਿਰਫ 5,000 ਮਹੀਨਾ ਦੇ ਕੇ ਲੀਜ ‘ਤੇ ਲੈਣਾ ਚਾਹੁੰਦਾ ਸੀ ਫਾਰਮਹਾਊਸ

0
853

ਸੋਨਾਲੀ ਫੋਗਾਟ ਮਾਮਲੇ ਵਿਚ ਦੋਸ਼ੀ ਸੁਧੀਰ ਸਾਂਗਵਾਨ ਨੂੰ ਲੈ ਕੇ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਗੋਆ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੋਨਾਲੀ ਦੀ ਕਰੋੜਾਂ ਦੀ ਪ੍ਰਾਪਰਟੀ ‘ਤੇ ਸੁਧੀਰ ਦੀ ਨਜ਼ਰ ਹੀ। ਉਹ ਹਰ ਕੀਮਤ ‘ਤੇ ਸੋਨਾਲੀ ਦਾ ਇਕ ਫਾਰਮਹਾਊਸ 20 ਸਾਲ ਲਈ ਲੀਜ ‘ਤੇ ਲੈਣਾ ਚਾਹੁੰਦਾ ਸੀ। ਸਿਰਫ 60,000 ਰੁਪਏ ਹਰ ਸਾਲ ਦੇ ਕੇ ਉਹ ਡੀਲ ਪੱਕੀ ਕਰਨਾ ਚਾਹੁੰਦਾ ਸੀ।
ਜਾਂਚ ਮੁਤਾਬਕ ਸੋਨਾਲੀ ਫੋਗਾਟ ਦਾ ਇਹ ਫਾਰਮਹਾਊਸ 6.5 ਏਕੜ ਵਿਚ ਫੈਲਿਆ ਹੋਇਆ ਹੈ ਜਿਸ ਦੀ ਮਾਰਕੀਟ ਵੈਲਿਊ 6 ਤੋਂ 7 ਕਰੋੜ ਦੇ ਵਿਚ ਹੈ। ਸੋਨਾਲੀ ਫੋਗਾਟ ਕੋਲ ਕਰੋੜਾਂ ਦੀ ਪ੍ਰਾਪਰਟੀ ਸੀ। ਇਸ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਕੀ ਪੈਸਿਆਂ ਲਈ ਜਾਂ ਫਿਰ ਸੋਨਾਲੀ ਦੀ ਪ੍ਰਾਪਰਟੀ ‘ਤੇ ਕਬਜ਼ੇ ਲਈ ਕਿਤੇ ਉਨ੍ਹਾਂ ਦੀ ਹੱਤਿਆ ਤਾਂ ਨਹੀਂ ਕਰਵਾਈ ਗਈ?

ਸੁਧੀਰ ਸਾਂਗਵਾਨ ਉਹੀ ਵਿਅਕਤੀ ਹੈ ਜਿਸ ‘ਤੇ ਸੋਨਾਲੀ ਨੂੰ ਡਰੱਗਸ ਦੇਣ ਦਾ ਦੋਸ਼ ਹੈ। ਗੋਆ ਪੁਲਿਸ ਦੇ ਹੱਥ ਜੋ ਸੀਸੀਟੀਵੀ ਫੁਟੇਜ ਲੱਗੀ ਹੈ, ਉਸ ਵਿਚ ਸਾਫ ਦਿਖ ਰਿਹਾ ਹੈ ਕਿ ਸੋਨਾਲੀ ਨੂੰ ਕੋਈ ਨਸ਼ੀਲਾ ਪਦਾਰਥ ਦਿਤਾ ਜਾ ਰਿਹਾ ਹੈ। ਇਕ ਹੋਰ ਫੁਟੇਜ ਸਾਹਮਣੇ ਆਇਆ ਹੈ ਜਿਸ ਵਿਚ ਸੋਨਾਲੀ ਨੰ ਕਿਤੇ ਹੋਰ ਲਿਜਾਇਆ ਜਾ ਰਿਹਾ ਹੈ। ਉਸ ਵੀਡੀਓ ਵਿਚ ਸੋਨਾਲੀ ਦੀ ਹਾਲਤ ਕਾਫੀ ਖਰਾਬ ਦਿਖ ਰਹੀ ਹੈ। ਉਹ ਖੁਦ ਚੱਲ ਨਹੀਂ ਪਾ ਰਹੀ। ਦਾਅਵਾ ਹੈ ਕਿ ਇਹ ਮੌਤ ਤੋਂ ਠੀਕ ਪਹਿਲਾਂ ਦਾ ਵੀਡੀਓ ਹੈ।

ਜਾਂਚ ਵਿਚ ਸੁਧੀਰ ਨੇ ਇਹ ਗੱਲ ਕਬੂਲੀ ਹੈ ਕਿ ਸੋਨਾਲੀ ਨੂੰ ਡਰੱਗਸ ਦਿੱਤੇ ਗਏ ਸਨ। ਇਸੇ ਵਜ੍ਹਾ ਨਾਲ ਮੌਤ ਹੋਈ ਹੈ ਜਾਂ ਨਹੀਂ ਅਜੇ ਇਹ ਸਪੱਸ਼ਟ ਨਹੀਂ ਹੋਇਆ। ਪੁਲਿਸ ਨੇ ਸੁਧੀਰ, ਉਸ ਦੇ ਸਾਥੀ ਸੁਖਵਿੰਦਰ ਤੇ ਡਰੱਗ ਡੀਲਰ ਰਾਮਾ ਨੂੰ ਗ੍ਰਿਫਤਾਰ ਕੀਤਾ ਹੈ। ਕਰਲੀ ਦਾ ਮਾਲਕ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।