ਚੰਨੀ ਨੂੰ ਕਿਸੇ ਨੇ CM ਨਹੀਂ ਮੰਨਿਆ, ਵੜਿੰਗ ਨੂੰ ਕੋਈ ਪ੍ਰਧਾਨ ਨਹੀਂ ਮੰਨਦਾ : ਸੁਨੀਲ ਜਾਖੜ

0
1980

ਚੰਡੀਗੜ੍ਹ | ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਸੋਨੀਆ ਗਾਂਧੀ ਨੂੰ 5 ਪੰਨਿਆਂ ਦਾ ਅਸਤੀਫ਼ਾ ਸੌਂਪ ਦਿੱਤਾ ਹੈ। ਇਸ ਤੋਂ ਬਾਅਦ ਸਿਆਸਤ ਭਖ ਗਈ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ‘ਤੇ ਵੀ ਤੰਜ ਕੱਸਿਆ।

ਸੁਨੀਲ ਜਾਖੜ ਨੇ ਕਾਂਗਰਸ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਪਾਰਟੀ ਚਾਪਲੂਸਾਂ ਨਾਲ ਚੱਲ ਰਹੀ ਹੈ। ਦੇਸ਼ ਨੂੰ ਮਜ਼ਬੂਤ ​​ਵਿਰੋਧੀ ਧਿਰ ਦੀ ਲੋੜ ਹੈ। ਪਾਰਟੀ ਚਾਪਲੂਸਾਂ ਨਾਲ ਨਹੀਂ ਚੱਲਦੀ, ਇਸ ਵਿੱਚ ਸ਼ਾਮਲ ਨੇਤਾ ਸਿਰਫ ਆਪਣੀਆਂ ਰੋਟੀਆਂ ਸੇਕ ਰਹੇ ਹਨ।
ਸੁਨੀਲ ਜਾਖੜ ਨੇ ਅੱਗੇ ਕਿਹਾ ਕਿ ਗੁਲਾਬ ਨਬੀ ਦਾ ਦਰਦ ਕਾਫੀ ਸਮੇਂ ਤੋਂ ਦਿਖਾਈ ਦੇ ਰਿਹਾ ਸੀ। ਸੀਨੀਅਰ ਤੋਂ ਬਿਨਾਂ ਪਾਰਟੀ ਨਹੀਂ ਚੱਲਦੀ। ਉਨ੍ਹਾਂ ਕਿਹਾ ਕਿ ਜਦੋਂ ਇੰਨੇ ਸੀਨੀਅਰ ਆਗੂ ਪਾਰਟੀ ਛੱਡ ਕੇ ਚਲੇ ਜਾਣਗੇ ਤਾਂ ਪਾਰਟੀ ਨੂੰ ਕੌਣ ਸੰਭਾਲੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਦਿਨ ਹਿਮਾਚਲ ਪ੍ਰਦੇਸ਼ ਦਾ ਨਤੀਜਾ ਆਏਗਾ, ਅਤੇ ਉਥੇ ਵੀ ਕਾਂਗਰਸ ਦੀ ਹਾਰ ਹੋ ਗਈ ਤਾਂ ਉਦੋਂ ਇਸ ਪਾਰਟੀ ਦਾ ਸਫਾਇਆ ਹੈ। ਚਰਨਜੀਤ ਚੰਨੀ ਨੂੰ ਪਾਰਟੀ ਵਿੱਚ ਕਿਸੇ ਨੇ ਸੀ.ਐਮ. ਨਹੀਂ ਮੰਨਿਆ ਅਤੇ ਰਾਜਾ ਵੜਿੰਗ ਨੂੰ ਵੀ ਕੋਈ ਪ੍ਰਧਾਨ ਨਹੀਂ ਮੰਨ ਰਿਹਾ ਹੈ।

ਦੱਸ ਦੇਈਏ ਕਿ ਗੁਲਾਮ ਨਬੀ ਆਜ਼ਾਦ ਨੇ ਅੱਜ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸੁਨੀਲ ਜਾਖੜ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ