ਸਿੱਧੂ ਮੂਸੇਵਾਲਾ ਦੇ ਪਿਤਾ ਦੇ ਬੋਲ,- ‘ਜਿੱਥੇ ਵੀ ਜਾਂਦੇ ਹਾਂ ਹਜ਼ਾਰਾਂ ਸ਼ੁਭਦੀਪ ਸਾਡੇ ਸਾਹਮਣੇ ਖੜ੍ਹੇ ਹੋ ਜਾਂਦੇ ਨੇ’

0
2045

ਮਾਨਸਾ | ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਯਾਦ ਵਿੱਚ ਅਤੇ ਇਨਸਾਫ ਦਿਵਾਉਣ ਲਈ ਮਾਨਸਾ ਵਿਖੇ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਹਜ਼ਾਰਾ ਦੀ ਗਿਣਤੀ ਵਿੱਚ ਸਿੱਧੂਮੂਸੇਵਾਲਾ ਦੇ ਪ੍ਰਸ਼ੰਸ਼ਕ ਪਹੁੰਚੇ। ਇਸ ਕੈਂਡਲ ਮਾਰਚ ਦੀ ਅਗਵਾਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕੀਤੀ। ਕੈਂਡਲ ਮਾਰਚ ਵਿਚ ਕਈ ਪੰਜਾਬੀ ਗਾਇਕ ਵੀ ਸ਼ਾਮਿਲ ਹੋਏ।

ਇਸ ਮੌਕੇ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੰਬੋਧਨ ਕਰਦਿਆਂ ਕਿਹਾ ਸ਼ੁਭਦੀਪ ਸਿੰਘ ਸਿੱਧੂ ਨੇ ਛੋਟੀ ਉਮਰੇ ਵੱਡਾ ਨਾਮਣਾ ਖੱਟਿਆ ਹੈ। ਸ਼ੁਭਦੀਪ ਤਾਂ ਸਾਡੇ ਕੋਲੋ ਦੂਰ ਚਲਾ ਗਿਆ ਹੈ ਪਰ ਅੱਜ ਵੀ ਅਸੀਂ ਜਿੱਥੇ ਜਾਂਦੇ ਹਾਂ ਸਾਡੇ ਸਾਹਮਣੇ ਹਜ਼ਾਰਾ ਸ਼ੁਭਦੀਪ ਆ ਕੇ ਖੜ ਜਾਂਦੇ ਹਨ। ਉਨ੍ਹਾਂ ਸਰਕਾਰ ਨੂੰ ਵੀ ਸਵਾਲ ਕੀਤਾ ਹੈ ਇਹ ਦੱਸੋਂ ਕੀ ਸਾਡੇ ਪੁੱਤ ਦੀ ਸਕਿਊਰਿਟੀ ਲੱਗੀ ਕਿਉਂ ਅਤੇ ਹਟਾਈ ਕਿਉਂ ਸੀ। ਤਿੰਨ ਮਹੀਨੇ ਹੋ ਗਏ ਹਾਲੇ ਤੱਕ ਇਸ ਬਾਰੇ ਕੋਈ ਜਵਾਬ ਨਹੀਂ ਮਿਲਿਆ ਹੈ।