ਪੈਗੰਬਰ ਮੁਹੰਮਦ ‘ਤੇ ਵਿਵਾਦਤ ਟਿੱਪਣੀ ਕਰਨ ‘ਤੇ ਭਾਜਪਾ ਵਿਧਾਇਕ ਰਾਜਾ ਸਿੰਘ ਗ੍ਰਿਫਤਾਰ

0
1100

ਹੈਦਰਾਬਾਦ। ਪੈਗੰਬਰ ਮੁਹੰਮਦ ਬਾਰੇ ਟਿੱਪਣੀ ਕਰਨ ਵਾਲੇ ਤੇਲੰਗਾਨਾ ਦੇ ਇੱਕ ਭਾਜਪਾ ਵਿਧਾਇਕ ਟੀ ਰਾਜਾ ਨੂੰ ਹੈਦਰਾਬਾਦ ਸਿਟੀ ਟਾਸਕਫੋਰਸ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਤੇਲੰਗਾਨਾ ਤੋਂ ਬੀਜੇਪੀ ਵਿਧਾਇਕ ਟੀ ਰਾਜਾ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ।
ਉਨ੍ਹਾਂ ਦੇ ਬਿਆਨ ਖਿਲਾਫ ਹੈਦਰਾਬਾਦ ‘ਚ ਬੀਤੀ ਸ਼ਾਮ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਟੀ ਰਾਜਾ ‘ਤੇ ਪੈਗੰਬਰ ਬਾਰੇ ਵਿਵਾਦਿਤ ਬਿਆਨ ਦੇਣ ਦਾ ਦੋਸ਼ ਹੈ। ਉਸ ‘ਤੇ ਸਟੈਂਡ-ਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਵਿਰੁੱਧ ਜਾਰੀ ਕੀਤੇ ਗਏ ਆਪਣੇ ਬਿਆਨ ‘ਚ ਪੈਗੰਬਰ ਵਿਰੁੱਧ ਵਿਵਾਦਿਤ ਟਿੱਪਣੀਆਂ ਕਰਨ ਦਾ ਦੋਸ਼ ਹੈ। ਹੈਦਰਾਬਾਦ ਸਾਊਥ ਜ਼ੋਨ ਦੇ ਡੀਸੀਪੀ ਪੀ ਸਾਈ ਚੈਤੰਨਿਆ ਨੇ ਦੱਸਿਆ ਕਿ ਵਿਧਾਇਕ ਰਾਜਾ ਸਿੰਘ ਖ਼ਿਲਾਫ਼ ਪੈਗੰਬਰ ਮੁਹੰਮਦ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਐਫਆਈਆਰ ਦਰਜ ਕੀਤੀ ਗਈ ਹੈ। ਰਾਜਾ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਬੀਤੀ ਰਾਤ ਦੱਖਣੀ ਜ਼ੋਨ ਦੇ ਡੀਸੀਪੀ ਦਫ਼ਤਰ ਵਿੱਚ ਧਰਨਾ ਸ਼ੁਰੂ ਹੋ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਆਪਣੇ ਵਿਵਾਦਿਤ ਬਿਆਨਾਂ ਲਈ ਜਾਣੇ ਜਾਂਦੇ ਹਨ। ਟੀ ਰਾਜਾ ਸਿੰਘ ਤੇਲੰਗਾਨਾ ਦੀ ਗੋਸ਼ਾਮਹਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ।