ਨਿਤੀਸ਼ ਦੀ ਚਾਲ ਕਾਰਨ ਬਿਹਾਰ ‘ਚ ਮੁਰਝਾਇਆ ਕਮਲ! ਈਦ ‘ਤੇ ਤੇਜਸਵੀ ਨਾਲ ਗਲੇ ਮਿਲੇ, ਮੁਹੱਰਮ ਦੇ ਦਿਨ ਭਾਜਪਾ ਨੂੰ ਦਿੱਤਾ ਝਟਕਾ

0
1616

ਨਵੀਂ ਦਿੱਲੀ | ਬਿਹਾਰ ਵਿੱਚ ਇੱਕ ਵਾਰ ਫਿਰ ਸਰਕਾਰ ਬਦਲ ਗਈ ਹੈ। ਜਨਤਾ ਦਲ ਯੂਨਾਈਟਿਡ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਮੰਗਲਵਾਰ ਨੂੰ ਟੁੱਟ ਗਿਆ। ਗਠਜੋੜ ਟੁੱਟਣ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦੋਸ਼ ਲਾਇਆ ਕਿ ਭਾਜਪਾ ਨੇ ਵਾਰ-ਵਾਰ ਅਪਮਾਨਿਤ ਕੀਤਾ ਤੇ ਉਨ੍ਹਾਂ ਦੀ ਪਾਰਟੀ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ।

ਗਠਜੋੜ ਟੁੱਟਣ ਦੇ ਨਾਲ ਹੀ ਇਸ ਸਾਲ ਸੀਐਮ ਨਿਤੀਸ਼ ਕੁਮਾਰ ਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਦੀ ਤਸਵੀਰ ਲੋਕਾਂ ਦੇਖ ਹੋਸ਼ ਉੱਡ ਗਏ। ਜਿਸ ਵਿੱਚ ਦੋਵੇਂ ਈਦ ਦੇ ਦਿਨ ਇਕੱਠੇ ਨਜ਼ਰ ਆਏ ਸਨ। ਇਸ ਤਸਵੀਰ ‘ਚ ਸੀਐੱਮ ਨਿਤੀਸ਼ ਅਤੇ ਲਾਲੂ ਪਰਿਵਾਰ ਵਿਚਾਲੇ ਨਜ਼ਰ ਆ ਰਹੀ ‘ਟਿਊਨਿੰਗ’ ਨੂੰ ਲੈ ਕੇ ਕਾਫੀ ਚਰਚਾ ਹੋਈ। ਈਦ ਦੇ ਦਿਨ ਦਿਖਾਈ ਗਈ ਇਹ ਤਸਵੀਰ ਹੁਣ ਬਿਹਾਰ ਦੀ ਹਕੀਕਤ ਬਣ ਗਈ ਹੈ। ਉਸੇ ਦਿਨ ਦੋਹਾਂ ਵਿਚਕਾਰ ਗੁਪਤ ਗੱਲ ਹੋਈ ਸੀ।

ਇਤਫ਼ਾਕ ਹੈ ਕਿ ਈਦ ਦੇ ਦਿਨ ਗਲੇ ਮਿਲਣ ਵਾਲੇ ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ ਨੇ ਮੁਹੱਰਮ ਦੇ ਮਹੀਨੇ ਭਾਜਪਾ ਨੂੰ ਝਟਕਾ ਦੇ ਦਿੱਤਾ ਹੈ। ਨਿਤੀਸ਼ ਕੁਮਾਰ ਦੇ ਅਸਤੀਫੇ ਤੇ ਉਨ੍ਹਾਂ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਵੀ ਭਾਜਪਾ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਸਮਝਿਆ ਜਾਂਦਾ ਹੈ ਕਿ ਭਾਜਪਾ ਇਸ ਲਈ ਪਹਿਲਾਂ ਤੋਂ ਹੀ ਤਿਆਰ ਸੀ ਤੇ ਅੱਗੇ ਜਾ ਕੇ ਡੈਮੇਜ ਕੰਟਰੋਲ ਲਈ ਰਣਨੀਤੀ ਬਣਾਉਣ ਵਿਚ ਲੱਗੀ ਹੋਈ ਹੈ।